ਜਲੰਧਰ(ਵਿੱਕੀ ਸੂਰੀ) :- ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ 120 ਫੁੱਟੀ ਰੋਡ ਜਲੰਧਰ ਨੇ ਅੱਜ 11 ਜਨਵਰੀ ਨੂੰ ਧੀਆਂ ਦੀ ਲੋਹੜੀ ਮਨਾਈ।ਇਸ ਮੌਕੇ ਤੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਦੀ ਅਗਵਾਈ ਹੇਠ 13 ਲੜਕੀਆਂ ਨੂੰ ਸੂਟ,ਬੇਗ,ਕੰਬਲ, ਮੂੰਗਫਲੀ, ਰਿਉੜੀਆਂ ਆਦਿ ਸਮਗਰੀ ਦੇ ਕੇ ਲੋਹੜੀ ਮਨਾਈ।ਸ੍ਰੀ ਰਿੰਕੂ ਨੇ ਦਸਿਆ ਕਿ ਤੇਰਾ ਤੇਰਾ ਹੱਟੀ ਵਲੋਂ ਹਰ ਮਹੀਨੇ ਲੋੜਵੰਦ ਧੀਆਂ ਦੀ ਸਕੂਲ ਦੀ ਫੀਸ,ਕਿਤਾਬਾਂ ਅਤੇ ਵਰਦੀਆਂ ਆਦਿ ਦੀ ਸੇਵਾ ਵੀ ਕੀਤੀ ਜਾਂਦੀ ਹੈ,ਰਿੰਕੂ ਜੀ ਨੇ ਪੂਰੇ ਭਾਰਤ ਦੀਆਂ ਧੀਆਂ ਜੋ ਹਰ ਫੀਲਡ ਵਿੱਚ ਮੱਲਾਂ ਮਾਰ ਰਹੀਆਂ ਹਨ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਆਪਣੇ ਮਾਂ ਬਾਪ ਦਾ-ਪੰਜਾਬ ਦਾ ਨਾਮ ਅਤੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰਨ ਤੇ ਵਧਾਈ ਦਿੱਤੀ| ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਸਰਕਾਰ ਨੇ ਭਾਵੇਂ ਬੇਟੀ ਬਚਾਓ ਮੁਹਿੰਮ ਚਲਾਈ ਹੋਵੇ ਪਰ ਲੋਹੜੀ ਨਾਲ ਜੁੜੀ ਦੁੱਲਾ ਭੱਟੀ ਨਾਂ ਦੀ ਘਟਨਾ ਜਿਸ ਨੇ ਧੀਆਂ ਦੀ ਸੁਰੱਖਿਆ ਲਈ ਸਭ ਨੂੰ ਪ੍ਰੇਰਿਤ ਕੀਤਾ ਹੈ ਅਤੇ ਸਮਾਜ ’ਚ ਲੜਕਿਆਂ ਦੀ ਤਰ੍ਹਾਂ ਲੜਕੀਆਂ ਨੂੰ ਵੀ ਬਰਾਬਰ ਦਾ ਦਰਜਾ ਦੇਣ ਦੀ ਜ਼ਰੂਰਤ ਹੈ। ਜੇਕਰ ਮੌਕਾ ਦਿੱਤਾ ਜਾਵੇ ਤਾਂ ਸਮਾਜ ’ਚ ਲੜਕੀਆਂ ਵੀ ਆਪਣੀ ਪ੍ਰਤੀਭਾ, ਕਲਾ ਅਤੇ ਕੁਸ਼ਲਤਾ ਦਿਖਾ ਸਕਦੀਆਂ ਹਨ ਅਤੇ ਲੋਹੜੀ ਪੰਜਾਬ ਦਾ ਇਕ ਪ੍ਰਸਿੱਧ ਤਿਉਹਾਰ ਹੈ
ਇਸ ਮੌਕੇ ਤੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ,ਗੁਰਦੀਪ ਸਿੰਘ ਕਾਰਵਾਂ,ਜਤਿੰਦਰ ਪਾਲ ਸਿੰਘ ਕਪੂਰ ,ਅਮਰਪ੍ਰੀਤ ਸਿੰਘ,ਇੰਦਰਪਾਲ ਸਿੰਘ, ਜਸਵਿੰਦਰ ਸਿੰਘ,ਐਡਵੋਕੇਟ ਅਮਿਤ ਸਿੰਘ ਸੰਧਾ, ਕੌਸਲਰ ਮਨਜੀਤ ਸਿੰਘ ਟੀਟੂ,ਡਾ. ਰਕੇਸ਼ ਚਾਵਲਾ,ਡਾ. ਹਰਪ੍ਰੀਤ ਸਿੰਘ ਸੋਢੀ,ਮਨਦੀਪ ਕੌਰ,ਗੁਰਵਿੰਦਰ ਕੌਰ,ਅਮਰਜੀਤ ਕੌਰ,ਡਾ ਸੀਮਾ ਅਰੋੜਾ,ਸੰਜੀਵ ਸ਼ਰਮਾ ਜੀ,ਹਰਤਰਮਨ ਸਿੰਘ,ਧੀਰਜਅਤੇ ਹੋਰ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਚਾਹ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ |