ਜਲੰਧਰ(ਵਿੱਕੀ ਸੂਰੀ):- ਕੇਡੀ ਕਾਲੀਆ ਫਾਊਂਡੇਸ਼ਨ ਵਲੋਂ ਸਵ. ਕੈਡੀ ਕਾਲੀਆ ਜੀ ਦੀ ਯਾਦ ਵਿੱਚ ਉਨਾਂ ਦੀ ਸਪੁੱਤਰੀ ਮੋਨਿਕਾ ਕਾਲੀਆਂ ਜੀ ਨੇ ਅਮਰੀਕਾ ਤੋਂ ਸਰਦੀਆਂ ਦੀ ਰੁੱਤ ਦਾ ਸਾਮਾਨ ਭੇਜਿਆ ਗਿਆ ਅਤੇ ਮਾਨਵਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਮਾਜ ਸੇਵੀ ਕੌਂਸਲਰ ਮਨਜੀਤ ਸਿੰਘ ਟੀਟੂ ਜੋਂ ਕਿ ਹਮੇਸ਼ਾ ਅੱਗੇ ਹੋ ਕੇ ਲੋੜਵੰਦਾਂ ਦੀ ਮੱਦਦ ਕਰਦੇ ਰਹਿੰਦੇ ਹਨ। ਕੇਡੀ ਕਾਲੀਆ ਫਾਊਂਡੇਸ਼ਨ ਵਲੋਂ ਭੇਜੇ ਗਏ ਸਰਦੀਆਂ ਦੀ ਰੁੱਤ ਦਾ ਸਾਮਾਨ ਕੌਂਸਲਰ ਮਨਜੀਤ ਸਿੰਘ ਟੀਟੂ ਜੀ ਦੇ ਦਫਤਰ ਦੇ ਬਾਹਰ ਬੱਚਿਆਂ ਨਾਲ ਲੋਹੜੀ ਦੇ ਮੌਕੇ ‘ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਜੁਰਾਬਾ, ਦਸਤਾਨੇ, ਟੋਪੀਆਂ, ਬਿਸਕੁਟ ਆਦਿ ਵੰਡੇ ਗਏ |

    ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਸਰਕਾਰ ਨੇ ਭਾਵੇਂ ਬੇਟੀ ਬਚਾਓ ਮੁਹਿੰਮ ਚਲਾਈ ਹੋਵੇ ਪਰ ਲੋਹੜੀ ਨਾਲ ਜੁੜੀ ਦੁੱਲਾ ਭੱਟੀ ਨਾਂ ਦੀ ਘਟਨਾ ਜਿਸ ਨੇ ਧੀਆਂ ਦੀ ਸੁਰੱਖਿਆ ਲਈ ਸਭ ਨੂੰ ਪ੍ਰੇਰਿਤ ਕੀਤਾ ਹੈ ਅਤੇ  ਸਮਾਜ ’ਚ ਲੜਕਿਆਂ ਦੀ ਤਰ੍ਹਾਂ ਲੜਕੀਆਂ ਨੂੰ ਵੀ ਬਰਾਬਰ ਦਾ ਦਰਜਾ ਦੇਣ ਦੀ ਜ਼ਰੂਰਤ ਹੈ। ਜੇਕਰ ਮੌਕਾ ਦਿੱਤਾ ਜਾਵੇ ਤਾਂ ਸਮਾਜ ’ਚ ਲੜਕੀਆਂ ਵੀ ਆਪਣੀ ਪ੍ਰਤੀਭਾ, ਕਲਾ ਅਤੇ ਕੁਸ਼ਲਤਾ ਦਿਖਾ ਸਕਦੀਆਂ ਹਨ ਅਤੇ ਲੋਹੜੀ ਪੰਜਾਬ ਦਾ ਇਕ ਪ੍ਰਸਿੱਧ ਤਿਉਹਾਰ ਹੈ |
    ਇਸ ਮੌਕੇ ਤੇ ਕੌਂਸਲਰ ਮਨਜੀਤ ਸਿੰਘ ਟੀਟੂ, ਰਕੇਸ਼ ਮਹਾਜਨ,ਅਮਰਪ੍ਰੀਤ ਸਿੰਘ, ਪੱਪੂ ਸ਼ਰਮਾ, ਰਾਹੁਲ, ਵੀਨਾ ਅਤੇ ਹੋਰ ਮੈਂਬਰਾਂ ਨੇ ਹਿੱਸਾ ਲਿਆ।