ਵਿਵਾਦਾਂ ਵਿਚ ਰਹਿਣ ਵਾਲਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਇੱਕ ਵਾਰ ਫਿਰ ਸੁਰਖੀਆਂ ਵਿਚ ਹੈ। ਜੀ ਹਾਂ, ਇਸ ਜੋੜੇ ਵੱਲੋਂ ਹੁਣੇ ਹੀ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜੋ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੱਸਿਆ ਹੈ ਕਿ ਉਹ ਯੂਕੇ ਪੁੱਜ ਗਏ ਹਨ, ਜਿਸ ਦੀ ਪੁਸ਼ਟੀ ਉਨ੍ਹਾਂ ਨੇ ਕਰ ਦਿੱਤੀ ਹੈ।ਇਸ ਜੋੜੇ ਨੇ ਆਪਣੇ ਬੱਚੇ ਨਾਲ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ ਜਾਣ ਦੇ ਵੀਡੀਓ ਸਾਂਝੇ ਕੀਤੇ।ਇਸ ‘ਚ, ਸਹਿਜ ਭਾਵੁਕ ਮਨ ਨਾਲ ਕਹਿ ਰਿਹਾ ਹੈ ਕਿ ਕਈ ਵਾਰ ਜ਼ਿੰਦਗੀ ਤੁਹਾਡੀ ਇਸ ਤਰ੍ਹਾਂ ਪ੍ਰੀਖਿਆ ਲੈਂਦੀ ਹੈ ਕਿ ਤੁਹਾਨੂੰ ਆਪਣੇ ਸੁਪਨਿਆਂ ਦਾ ਮਹਿਲ ਛੱਡਣਾ ਪੈਂਦਾ ਹੈ। ਅੱਜ ਉਹ ਸਾਰੇ ਲੋਕ ਜਿੱਤ ਗਏ ਜੋ ਹਮੇਸ਼ਾ ਸਾਨੂੰ Negative ਕਰਾਰ ਦਿੰਦੇ ਸੀ।ਇਸ ਦੇ ਨਾਲ ਹੀ ਵੀਡੀਓ ਤੋਂ ਬਾਅਦ ਲੋਕਾਂ ਦੇ ਕੁਮੈਂਟਾਂ ਦਾ ਹੜ੍ਹ ਆ ਗਿਆ ਹੈ।

    https://www.instagram.com/reel/DFFA5bQN_yE/?utm_source=ig_web_copy_link

    ਦੱਸਣਯੋਗ ਹੈ ਕਿ ਇਸ ਜੋੜੇ ਦੁਆਰਾ ਅਸ਼ਲੀਲ ਵੀਡੀਓਜ਼ ਨੂੰ ਲੈ ਕੇ ਵਿਵਾਦ ਹੋਇਆ। ਸਹਿਜ ਅਰੋੜਾ ਦੇ ਪੱਗ ਬੰਨ੍ਹਣ ‘ਤੇ ਵੀ ਵਿਵਾਦ ਹੋਇਆ ਸੀ। ਨਿਹੰਗਾਂ ਨੇ ਸਹਿਜ ਅਰੋੜਾ ਨੂੰ ਧਮਕੀ ਦਿੱਤੀ। ਇਸ ‘ਚ ਕਿਹਾ ਗਿਆ ਸੀ ਕਿ ਜਾਂ ਤਾਂ ਉਸ ਨੂੰ ਵੀਡੀਓ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਪੱਗ ਬੰਨ੍ਹਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਈ ਧਮਕੀਆਂ ਅਤੇ ਲੋਕਾਂ ਦੀ ਟ੍ਰੋਲਿੰਗ ਤੋਂ ਬਾਅਦ ਉਨ੍ਹਾਂ ਨੇ ਇਹ ਯੂ.ਕੇ. ਜਾਣ ਦਾ ਫੈਸਲਾ ਲਿਆ।