ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ NVS-02 ਸੈਟੇਲਾਈਟ ਨੂੰ ਲੋੜੀਂਦੇ ਪੰਧ ਵਿੱਚ ਸਥਾਪਿਤ ਕਰਨ ਦੇ ਯਤਨਾਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਪੁਲਾੜ ਯਾਨ ਵਿੱਚ ਲਗਾਏ ਗਏ ਥ੍ਰਸਟਰ ਕੰਮ ਕਰਨ ਵਿੱਚ ਅਸਫ਼ਲ ਰਹੇ। ਪੁਲਾੜ ਏਜੰਸੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਭਾਰਤ ਦੇ ਆਪਣੇ ਪੁਲਾੜ-ਅਧਾਰਤ ਨੈਵੀਗੇਸ਼ਨ ਸਿਸਟਮ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ NVS-02 ਉਪਗ੍ਰਹਿ ਨੂੰ 29 ਜਨਵਰੀ ਨੂੰ GSLV-Mk 2 ਰਾਕੇਟ ਦੁਆਰਾ ਲਾਂਚ ਕੀਤਾ ਗਿਆ ਸੀ। ਇਹ ਸ਼੍ਰੀਹਰੀਕੋਟਾ ਸਪੇਸ ਸੈਂਟਰ ਤੋਂ ਇਸਰੋ ਦਾ 100ਵਾਂ ਲਾਂਚ ਸੀ।
ਇਸਰੋ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਕਿ ਪੁਲਾੜ ਯਾਨ ‘ਤੇ ਲਗਾਏ ਗਏ ਥ੍ਰਸਟਰਾਂ ਦੀ ਅਸਫਲਤਾ ਕਾਰਨ NVS-02 ਸੈਟੇਲਾਈਟ ਨੂੰ ਲੋੜੀਂਦੇ ਪੰਧ ਵਿੱਚ ਰੱਖਣ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ।