ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇੱਕ ਪੈਟਰੋਲ ਪੰਪ ਉੱਪਰ ਰੁਕ ਕੇ ਚੈਕਿੰਗ ਕੀਤੀ ਗਈ ਅਤੇ ਉੱਥੇ ਬਾਥਰੂਮਾਂ ਵਿੱਚ ਗੰਦਗੀ ਪਾਈ ਗਈ। ਜਿਸ ਨੂੰ ਲੈ ਕੇ ਉਹਨਾਂ ਵੱਲੋਂ ਸਖ਼ਤੀ ਕਰਦੇ ਹੋਏ ਸਾਰੇ ਪੈਟਰੋਲ ਪੰਪਾਂ ’ਤੇ ਹੁਕਮ ਜਾਰੀ ਕੀਤੇ ਹਨ ਕਿ ਉੱਥੇ ਜੋ ਸਹੂਲਤਾਂ ਹਨ ਉਹ ਆਮ ਲੋਕਾਂ ਲਈ ਹੋਣੀਆਂ ਬਹੁਤ ਜ਼ਰੂਰੀ ਹਨ ਅਤੇ ਕਿਸੇ ਵੀ ਅਗਰ ਪੈਟਰੋਲ ਪੰਪ ਦੇ ਉੱਪਰ ਗੰਦਗੀ ਜਾਂ ਆਮ ਲੋਕਾਂ ਦੀਆਂ ਸਹੂਲਤਾਂ ਨਾ ਮਿਲੀਆਂ ਤਾਂ ਉਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਮੋਗਾ ’ਚ ਪੈਟਰੋਲ ਪੰਪਾਂ ’ਤੇ ਜਾ ਕੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਵਲੋਂ ਗੱਲਬਾਤ ਕੀਤੀ ਗਈ ਅਤੇ ਰਿਐਲਿਟੀ ਚੈੱਕ ਕੀਤੀ।
ਇਸ ਮੌਕੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੈਟਰੋਲ ਪੰਪਾਂ ’ਤੇ ਦੋ ਬਾਥਰੂਮ ਬਣਾਏ ਗਏ ਹਨ। ਜਿਨ੍ਹਾਂ ਨੂੰ 24 ਘੰਟੇ ਲਈ ਖੋਲ੍ਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੇਡੀਜ਼ ਬਾਥਰੂਮ ਨੂੰ ਤਾਲਾ ਲਗਾ ਕੇ ਰੱਖਿਆ ਜਾਂਦਾ ਹੈ ਤਾਂ ਕਿ ਕੋਈ ਗਲ਼ਤੀ ਨਾਲ ਉਸ ਬਾਥਰੂਮ ਵਿਚ ਨਾ ਸਕੇ। ਜਦੋਂ ਵੀ ਕੋਈ ਔਰਤ ਬਾਥਰੂਮ ਲਈ ਆਉਂਦੀ ਹੈ ਤਾਂ ਉਸ ਬਕਾਇਦਾ ਚਾਬੀ ਦਿੱਤੀ ਜਾਂਦੀ ਹੈ।