ਰੋਪੜ ਦੇ ਪਿੰਡ ਘਨੌਲੀ ਦੇ ਵਿੱਚ ਇੱਕ ਮੋਬਾਇਲ ਕੰਪਨੀ ਦਾ ਟਾਵਰ ਖੋਲਦਿਆਂ ਵਾਪਰੇ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੋਤ ਹੋ ਗਈ। ਟਾਵਰ ਦੇ ਪਲੇਟਫ਼ਾਰਮ ਸਮੇਤ ਨੌਜਵਾਨ ਹੇਠਾਂ ਡਿੱਗ ਗਿਆ। ਜ਼ਖਮੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ 30 ਸਾਲਾਂ ਸ਼ਾਨੇ ਆਲਮ ਵਾਸੀ ਮੇਰਠ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਫਕਹ ਕੇ ਲਾਸ਼ ਨੂੰ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ।

    ਜਾਣਕਾਰੀ ਦੇ ਅਨੁਸਾਰ ਠੇਕੇਦਾਰ ਦੇ ਕੋਲ ਕੰਮ ਕਰਦੇ ਚਾਰ ਵਿਅਕਤੀ ਏਅਰਟੈੱਲ ਕੰਪਨੀ ਦਾ ਟਾਵਰ ਖੋਲ ਰਹੇ ਸਨ। ਇਸ ਦੌਰਾਨ ਇੱਕ ਵਿਅਕਤੀ ਸੇਫਟੀ ਬੈਲਟ ਬੰਨਣ ਲੱਗਿਆ ਤਾਂ ਇਹ ਟਾਵਰ ਵਿੱਚ ਖਾਮੀ ਹੋਣ ਕਾਰਨ ਇਹ ਸੇਫਟੀ ਬੈਲਟ ਦੀ ਹੁੱਕ ਨਹੀਂ ਲੱਗ ਸਕੀ ਅਤੇ ਟਾਵਰ ਦਾ ਪਲੇਟਫ਼ਾਰਮ ਹੇਠਾਂ ਡਿੱਗ ਗਿਆ। ਇਸ ਦੇ ਨਾਲ ਹੀ ਟਾਵਰ ਖੋਲ੍ਹ ਰਿਹਾ ਵਿਅਕਤੀ ਸ਼ਾਨੇ ਆਲਮ ਵੀ ਡਿੱਗ ਗਿਆ ਤੇ ਉਸਦੀ ਮੋਤ ਹੋ ਗਈ।

    ਮੌਕੇ ‘ਤੇ ਮੌਜੂਦ ਸ਼ਾਨੇ ਆਲਮ ਦੇ ਸਾਥੀਆਂ ਨੇ ਉਸ ਨੂੰ ਹਸਪਤਾਲ ਵੀ ਪਹੁੰਚਾਇਆ ਪਰ ਉਦੋਂ ਤੱਕ ਇਹ ਦਮ ਤੋੜ ਚੁੱਕਾ ਸੀ। ਉਧਰ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ਵਿੱਚ ਰੱਖਵਾ ਦਿਤਾ ਹੈ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਸ਼ਾਨੇ ਆਲਮ ਦੇ ਦੋ ਬੱਚਿਆਂ ਵਿੱਚੋਂ ਇੱਕ ਲੜਕੀ ਦੀ ਮੋਤ ਹੋ ਚੁੱਕੀ ਹੈ ਤੇ ਲਗਭਗ ਦੋ ਸਾਲਾ ਦਾ ਇੱਕ ਲੜਕਾ ਹੈ ਤੇ ਘਰ ਵਿੱਚ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲਾ ਇਹ ਇੱਕੋ ਹੀ ਸਹਾਰਾ ਸੀ।