ਜਲੰਧਰ (ਵਿੱਕੀ ਸੂਰੀ) ਵਾਰਡ ਨੰਬਰ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਜੀ ਆਪਣੇ ਇਲਾਕੇ ਦੇ ਵਿੱਚ ਸਫਾਈ ਬਿਆਨ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਚਲਾ ਰਹੇ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾ ਰਿਹਾ ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਉਹਨਾਂ ਦੇ ਦਫਤਰ ਦੇ ਨੇੜੇ ਪਾਰਕ ਜੋ ਕਿ ਕਾਫੀ ਦੇਰ ਤੋਂ ਗੰਦਗੀ ਦੇ ਨਾਲ ਭਰੀ ਹੋਈ ਸੀ ਉੱਥੇ ਵੀ ਸਫਾਈ ਅਭਿਆਨ ਚਲਾਇਆ ਗਿਆ ਅਤੇ ਇਲਾਕੇ ਵਿੱਚ ਅੱਜ ਸਫਾਈ ਕਰਮਚਾਰੀਆਂ ਨੂੰ ਲਗਾ ਕੇ ਸਫਾਈ ਵੀ ਕੀਤੀ ਗਈ ਅਤੇ ਜਨਕ ਨਗਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਨਜ਼ਰ ਆਏ ਤੇ ਉਹਨਾਂ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਗਿਆ ਸਰਦਾਰ ਮਨਜੀਤ ਸਿੰਘ ਟੀਟੂ ਵਾਰਡ ਨੰਬਰ 50 ਦੇ ਅੱਜ ਜਈ ਸਾਹਿਬ ਦੇ ਨਾਲ ਮੋਰਚਾ ਸਾਂਭਦੇ ਹੋਏ ਦਿਖਾਈ ਦਿੱਤੇ ਅਤੇ ਕੌਂਸਲਰ ਮਨਜੀਤ ਸਿੰਘ ਟੀਟੂ ਜੀ ਨੇ ਲੋਕਾਂ ਨੂੰ ਇਹ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਸਮੱਸਿਆਵਾਂ ਜਲਦ ਤੋਂ ਜਲਦ ਹੱਲ ਕੀਤੀਆਂ ਜਾਣਗੀਆਂ ਤੇ ਇਲਾਕੇ ਨੂੰ ਸਾਫ ਸੁਥਰਾ ਅਤੇ ਮਾਡਰਨ ਵਾਰਡ ਬਣਾਇਆ ਜਾਵੇਗਾ।
