ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ, ਭਾਵੇਂ ਉਹ ਕਿਸੇ ਵੀ ਬੋਰਡ ਨਾਲ ਸਬੰਧਤ ਹੋਣ, ਲਈ ਪੰਜਾਬੀ ਨੂੰ ਮੁੱਖ ਤੇ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣਾ ਲਾਜ਼ਮੀ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਿੱਖਿਆ ਬੋਰਡਾਂ ਨੂੰ ਵੱਡੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਸ਼ਾ ਨਹੀਂ ਤਾਂ ਮਾਨਤਾ ਨਹੀਂ। ਉਨ੍ਹਾਂ ਚਿਤਾਵਨੀ ਦਿੰਦਿਆਂ ਆਖਿਆ ਕਿ ਪੰਜਾਬ ‘ਚ ਪੰਜਾਬੀ ਪੜਾਉਣੀ ਹੀ ਪਵੇਗੀ। ‘ਪੰਜਾਬੀ ਨਾ ਪੜਾਉਣ ਵਾਲੇ ਬੋਰਡਾਂ ਨੂੰ ਮਾਨਤਾ ਨਹੀਂ’ ਦਿੱਤੀ ਜਾਵੇਗੀ। ਪੰਜਾਬੀ ਨੂੰ ਮੁੱਖ ਤੇ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣਾ ਲਾਜ਼ਮੀ।ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।
ਹਲਾਂਕਿ 2009 ਤੋਂ ਹੀ ਇਹ ਰੂਲ ਲਾਗੂ ਹੈ ਕਿ ਕੋਈ ਵੀ ਬੋਰਡ ਉਦੋਂ ਤੱਕ 10ਵੀਂ ਦਾ ਸਰਟੀਫਿਕੇਟ ਜਾਰੀ ਨਹੀਂ ਕਰੇਗਾ। ਜਦੋਂ ਤੱਕ ਵਿਦਿਆਰਥੀ 10ਵੀਂ ਪਾਸ ਨਹੀਂ ਕਰਦਾ। ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੁਏਜ਼ ਐਕਟ 2008 ਮੁਤਾਬਿਕ ਇਹ ਹੀ ਨਿਯਮ ਹੈ। ਪਰ ਹੁਣ ਸਿੱਖਿਆ ਮੰਤਰੀ ਨੇ ਇਸ ਨੂੰ ਲੈ ਕੇ ਸਖਤ ਚਿਤਾਵਨੀ ਦਿੱਤੀ ਹੈ।
ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਅੱਜ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।