ਪੂਰਬੀ ਇੰਗਲੈਂਡ ਦੇ ਤੱਟ ’ਤੇ ਸੋਮਵਾਰ ਨੂੰ ਇਕ ਅਮਰੀਕੀ ਤੇਲ ਟੈਂਕਰ ਅਤੇ ਇਕ ਮਾਲਬਰਦਾਰ ਜਹਾਜ਼ ਦੀ ਟੱਕਰ ਹੋ ਗਈ, ਜਿਸ ਕਾਰਨ ਦੋਹਾਂ ਜਹਾਜ਼ਾਂ ’ਚ ਅੱਗ ਲੱਗ ਗਈ। ਬਚਾਅ ਕਾਰਜ ਸ਼ੁਰੂ ਕੀਤੇ ਗਏ ਘੱਟੋ-ਘੱਟ 32 ਲੋਕਾਂ ਨੂੰ ਕਿਨਾਰੇ ਲਿਆਂਦਾ ਗਿਆ ਪਰ ਉਨ੍ਹਾਂ ਦੀ ਹਾਲਤ ਤੁਰਤ ਸਪੱਸ਼ਟ ਨਹੀਂ ਹੋ ਸਕੀ।

[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]

ਗ੍ਰਿਮਸਬੀ ਈਸਟ ਬੰਦਰਗਾਹ ਦੇ ਮੁੱਖ ਕਾਰਜਕਾਰੀ ਮਾਰਟਿਨ ਬੋਇਰਸ ਨੇ ਕਿਹਾ ਕਿ ਵਿੰਡਕੈਟ 33 ਜਹਾਜ਼ ਤੋਂ 13 ਲੋਕਾਂ ਨੂੰ ਲਿਆਂਦਾ ਗਿਆ, ਜਦਕਿ 19 ਹੋਰ ਨੂੰ ਬੰਦਰਗਾਹ ਪਾਇਲਟ ਕਿਸ਼ਤੀ ਤੋਂ ਲਿਆਂਦਾ ਗਿਆ। ਬਰਤਾਨੀਆਂ ਦੀ ਮੈਰੀਟਾਈਮ ਐਂਡ ਕੋਸਟਗਾਰਡ ਏਜੰਸੀ ਨੇ ਕਿਹਾ ਕਿ ਉੱਤਰੀ ਸਾਗਰ ’ਚ ਕਈ ਲਾਈਫਬੋਟ ਅਤੇ ਕੋਸਟ ਗਾਰਡ ਬਚਾਅ ਹੈਲੀਕਾਪਟਰ ਦੇ ਨਾਲ-ਨਾਲ ਤੱਟ ਰੱਖਿਅਕ ਜਹਾਜ਼ ਅਤੇ ਅੱਗ ਬੁਝਾਉਣ ਦੀ ਸਮਰੱਥਾ ਵਾਲੇ ਨੇੜਲੇ ਜਹਾਜ਼ ਵੀ ਮੌਕੇ ’ਤੇ ਭੇਜੇ ਗਏ ਹਨ।

ਆਰ.ਐਨ.ਐਲ.ਆਈ. ਲਾਈਫ ਬੋਟ ਏਜੰਸੀ ਨੇ ਕਿਹਾ, ‘‘ਅਜਿਹੀਆਂ ਰੀਪੋਰਟਾਂ ਮਿਲੀਆਂ ਹਨ ਕਿ ਟੱਕਰ ਤੋਂ ਬਾਅਦ ਕਈ ਲੋਕਾਂ ਨੇ ਜਹਾਜ਼ਾਂ ਨੂੰ ਛੱਡ ਦਿਤਾ ਸੀ ਅਤੇ ਦੋਹਾਂ ਜਹਾਜ਼ਾਂ ਵਿਚ ਅੱਗ ਲੱਗ ਗਈ ਸੀ।’’ ਇਸ ਵਿਚ ਕਿਹਾ ਗਿਆ ਹੈ ਕਿ ਤੱਟ ਰੱਖਿਅਕ ਦੇ ਨਾਲ ਤਿੰਨ ਲਾਈਫਬੋਟ ਮੌਕੇ ’ਤੇ ਖੋਜ ਅਤੇ ਬਚਾਅ ’ਤੇ ਕੰਮ ਕਰ ਰਹੀਆਂ ਹਨ। ਬੀ.ਬੀ.ਸੀ. ਵਲੋਂ ਪ੍ਰਸਾਰਿਤ ਕੀਤੀ ਗਈ ਵੀਡੀਉ ਫੁਟੇਜ ਅਤੇ ਕਿਸੇ ਨੇੜਲੇ ਜਹਾਜ਼ ਤੋਂ ਫਿਲਮਾਏ ਗਏ ਵੀਡੀਉ ਫੁਟੇਜ ਦੋਹਾਂ ’ਚ ਜਹਾਜ਼ਾਂ ਤੋਂ ਸੰਘਣਾ ਕਾਲਾ ਧੂੰਆਂ ਨਿਕਲਦਾ ਵਿਖਾਈ ਦੇ ਰਿਹਾ ਹੈ।

ਸਮੁੰਦਰੀ ਜਹਾਜ਼ ’ਤੇ ਨਜ਼ਰ ਰੱਖਣ ਵਾਲੀ ਸਾਈਟ ਵੇਸਲਫਾਈਂਡਰ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਹ ਟੈਂਕਰ ਅਮਰੀਕਾ ਦੇ ਝੰਡੇ ਵਾਲਾ ਰਸਾਇਣਕ ਅਤੇ ਤੇਲ ਉਤਪਾਦਾਂ ਦਾ ਕੈਰੀਅਰ ਐਮ.ਵੀ. ਸਟੇਨਾ ਇਮੈਕੂਲੇਟ ਹੈ ਅਤੇ ਗ੍ਰੀਸ ਤੋਂ ਉਡਾਣ ਭਰਨ ਤੋਂ ਬਾਅਦ ਉਸ ਸਮੇਂ ਲੰਗਰ ’ਤੇ ਸੀ। ਪੁਰਤਗਾਲ ਦਾ ਝੰਡਾ ਵਾਲਾ ਕੰਟੇਨਰ ਜਹਾਜ਼ ਸੋਲੋਂਗ ਸਕਾਟਲੈਂਡ ਦੇ ਗ੍ਰੇਂਜਮਾਊਥ ਤੋਂ ਨੀਦਰਲੈਂਡ ਦੇ ਰੋਟਰਡੈਮ ਜਾ ਰਿਹਾ ਸੀ। ਤੱਟ ਰੱਖਿਅਕਾਂ ਨੇ ਦਸਿਆ ਕਿ ਘਟਨਾ ਸਵੇਰੇ 9:48 ਵਜੇ ਵਾਪਰੀ। ਟੱਕਰ ਵਾਲੀ ਥਾਂ ਲੰਡਨ ਤੋਂ ਲਗਭਗ 155 ਮੀਲ (250 ਕਿਲੋਮੀਟਰ) ਉੱਤਰ ’ਚ ਹਲ ਦੇ ਤੱਟ ਤੋਂ ਦੂਰ ਹੈ।