Skip to content
ਅਮਰੀਕਾ ਵਿਚ ਰਹਿਣ ਵਾਲੇ 31 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ 35 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਇਸ ਵਿਅਕਤੀ ਨੂੰ ਕਈ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਹੈ।
ਭਾਰਤੀ ਮੂਲ ਦੇ ਇਸ ਵਿਅਕਤੀ ‘ਤੇ ਦੋਸ਼ ਹੈ ਕਿ ਸੋਸ਼ਲ ਮੀਡੀਆ ‘ਤੇ ਅਪਣੀ ਪਛਾਣ ਕਿਸ਼ੋਰ ਵਜੋਂ ਪੇਸ਼ ਕਰਦਾ ਸੀ ਤੇ ਨਾਬਾਲਗ਼ ਮੁੰਡਿਆਂ ਤੇ ਕੁੜੀਆਂ ਨਾਲ ਦੋਸਤੀ ਕਰਦਾ ਸੀ ਤੇ ਉਨ੍ਹਾਂ ਦਾ ਵਿਸ਼ਵਾਸ ਜਿੱਤ ਲੈਂਦਾ ਸੀ ਤੇ ਫਿਰ ਇਹ ਵਿਅਕਤੀ ਉਨ੍ਹਾਂ ਨੂੰ ਚਾਈਲਡ ਪੋਰਨੋਗ੍ਰਾਫ਼ੀ ਆਦਿ ਨਾਲ ਸਬੰਧਤ ਤਸਵੀਰਾਂ ਦੇਣ ਲਈ ਕਹਿੰਦਾ ਸੀ ਤੇ ਨਾ ਮੰਨਣ ‘ਤੇ ਧਮਕੀਆਂ ਦਿੰਦਾ ਸੀ।
ਅਮਰੀਕੀ ਅਟਾਰਨੀ ਰੌਬਰਟ ਟਰੋਸਟਰ ਨੇ ਇਕ ਬਿਆਨ ਵਿੱਚ ਕਿਹਾ ਕਿ ਭਾਰਤੀ ਨਾਗਰਿਕ ਸਾਈ ਕੁਮਾਰ ਕੁਰੇਮੁਲਾ ਨੂੰ ਤਿੰਨ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਤੇ ਬਾਲ ਪੋਰਨੋਗ੍ਰਾਫ਼ੀ ਸਮੱਗਰੀ ਰੱਖਣ ਦੇ ਦੋਸ਼ ਵਿੱਚ 420 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਹ ਵਿਅਕਤੀ ਐਡਮੰਡ, ਓਕਲਾਹੋਮਾ ਵਿਚ ਪ੍ਰਵਾਸੀ ਵੀਜ਼ੇ ‘ਤੇ ਰਹਿੰਦਾ ਸੀ। ਰੀਕੀ ਜ਼ਿਲ੍ਹਾ ਜੱਜ ਚਾਰਲਸ ਗੁਡਵਿਨ ਨੇ ਪਿਛਲੇ ਹਫ਼ਤੇ ਅਪਣੇ ਹੁਕਮ ਵਿਚ ਕਿਹਾ ਸੀ ਕਿ ਕੁਰੇਮੁਲਾ ਅਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਉਮਰ ਭਰ ਨਿਗਰਾਨੀ ਹੇਠ ਰਹੇਗਾ। ਉਸ ਨੇ ਕਿਹਾ ਕਿ ਦੋਸ਼ੀ ਨੇ ਪੀੜਤਾਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਨਾ ਪੂਰੇ ਜਾਣ ਵਾਲੇ ਜ਼ਖ਼ਮ ਦਿਤੇ ਹਨ।
Post Views: 13
Related