ਜੇਲ੍ਹ ਅੰਦਰੋਂ ਇੱਕ ਮਹਿਲਾ ਜੇਲ੍ਹ ਅਧਿਕਾਰੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ‘ਚ ਉਹ ਜੇਲ ‘ਚ ਬੰਦ ਇਕ ਕੈਦੀ ਨਾਲ ਸਬੰਧ ਬਣਾਉਂਦੀ ਨਜ਼ਰ ਆ ਰਹੀ ਹੈ। ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਘਟਨਾ ਦੱਖਣੀ ਪੱਛਮੀ ਲੰਡਨ ਵਿੱਚ ਸਥਿਤ ਐਚਐਮਪੀ ਵੈਂਡਸਵਰਥ ਜੇਲ੍ਹ ਵਿੱਚ ਵਾਪਰੀ ਹੈ।30 ਸਾਲਾ ਮਹਿਲਾ ਅਧਿਕਾਰੀ ਦਾ ਨਾਂ ਲਿੰਡਾ ਡੀ ਸੂਸਾ ਅਬਰੇਊ (Linda De Sousa Abreu) ਹੈ, ਜੋ ਪੱਛਮੀ ਲੰਡਨ ਦੇ ਫੁਲਹੈਮ ਦੀ ਰਹਿਣ ਵਾਲੀ ਹੈ। ਉਸ ਖ਼ਿਲਾਫ਼ ਸਰਕਾਰੀ ਦਫ਼ਤਰ ਵਿੱਚ ਅਜਿਹੀ ਹਰਕਤ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਹੁਣ ਮਹਿਲਾ ਅਧਿਕਾਰੀ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਹ ਐਕਸਬ੍ਰਿਜ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਵੇਗੀ, ਜਿੱਥੇ ਕੇਸ ਦੀ ਸੁਣਵਾਈ ਹੋਣੀ ਹੈ।
ਜੇਲ ਅੰਦਰ ਬਣਾਈ ਵੀਡੀਓ
ਇਸ ਦੌਰਾਨ ਸ਼ੁੱਕਰਵਾਰ ਨੂੰ ਇਸ ਸੈਕਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮੈਟਰੋਪੋਲੀਟਨ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ ਹੈ ਕਿ ਇਹ ਵੀਡੀਓ ਜੇਲ੍ਹ ਦੇ ਅੰਦਰ ਸ਼ੂਟ ਕੀਤਾ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ‘ਚ ਔਰਤ ਪਹਿਲਾਂ ਪੂਰੀ ਵਰਦੀ ‘ਚ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਉਹ ਇਤਰਾਜ਼ਯੋਗ ਹਾਲਤ ‘ਚ ਨਜ਼ਰ ਆ ਰਹੀ ਹੈ। ਸਕਾਟਲੈਂਡ ਯਾਰਡ ਦੇ ਬੁਲਾਰੇ ਨੇ ਜਾਂਚ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਕਿਹਾ ਕਿ ਸਟਾਫ਼ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਵੀਡੀਓ ਵਿੱਚ ਨਜ਼ਰ ਆ ਰਹੇ ਜੇਲ੍ਹ ਅਧਿਕਾਰੀ ਖ਼ਿਲਾਫ਼ ਪੁਲੀਸ ਰਿਪੋਰਟ ਦਰਜ ਕਰਵਾਈ ਗਈ ਹੈ। ਹਾਲਾਂਕਿ ਉਨ੍ਹਾਂ ਨੇ ਮਾਮਲੇ ਨਾਲ ਜੁੜੀ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। HMP ਵੈਂਡਸਵਰਥ ਇੱਕ ਵਿਕਟੋਰੀਅਨ-ਯੁੱਗ ਦੀ ਜੇਲ੍ਹ ਹੈ, ਜੋ 1851 ਵਿੱਚ ਬਣੀ ਸੀ। ਇਸ ਸਮੇਂ ਇਸ ਜੇਲ੍ਹ ਦੀ ਹਾਲਤ ਬਹੁਤ ਮਾੜੀ ਹੈ। ਜੇਲ੍ਹ ਵਿੱਚ ਕੈਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਹ ਖਸਤਾ ਹੋ ਚੁੱਕੀ ਹੈ।
ਜਾਂਚ ਦੌਰਾਨ ਮਿਲੀਆਂ ਸਨ ਖਾਮੀਆਂ
ਹਾਲ ਹੀ ‘ਚ ਇਸ ਜੇਲ ਦਾ ਨਿਰੀਖਣ ਕੀਤਾ ਗਿਆ, ਜਿਸ ‘ਚ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ। ਇਸ ਮੁਤਾਬਕ ਇੱਥੇ ਅਕਸਰ ਹਿੰਸਕ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਸਟਾਫ਼ ਵੀ ਬਹੁਤ ਘੱਟ ਹੈ।ਇਹ ਜੇਲ੍ਹ ਘੱਟ ਕੈਦੀਆਂ ਲਈ ਬਣਾਈ ਗਈ ਸੀ, ਜਦੋਂ ਕਿ ਇਸ ਵੇਲੇ ਇੱਥੇ 1500 ਤੋਂ ਵੱਧ ਕੈਦੀ ਬੰਦ ਹਨ, ਜੋ ਸਮਰੱਥਾ ਤੋਂ 163 ਫੀਸਦੀ ਵੱਧ ਹਨ। ਜੇਲ੍ਹ ਦੀ ਹਾਲਤ ਨੂੰ ਦੇਖਦੇ ਹੋਏ ਇੱਥੇ ਸੁਧਾਰ ਪ੍ਰੋਗਰਾਮ ਉਲੀਕਣ ਦੀ ਮੰਗ ਕੀਤੀ ਗਈ ਹੈ। ਮਈ ਵਿੱਚ, ਜੇਲ੍ਹਾਂ ਦੇ ਚੀਫ਼ ਇੰਸਪੈਕਟਰ ਚਾਰਲੀ ਟੇਲਰ ਨੇ ਇੱਕ ਨੋਟਿਸ ਜਾਰੀ ਕੀਤਾ ਸੀ। ਇਸ ਵਿੱਚ ਉਨ੍ਹਾਂ ਜੇਲ੍ਹ ਵਿੱਚ ਬੁਨਿਆਦੀ ਸਹੂਲਤਾਂ ਵਧਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਜੇਲ ਦੀ ਗਵਰਨਰ ਕੇਟੀ ਪ੍ਰਾਈਸ ਨੇ ਅਸਤੀਫਾ ਦੇ ਦਿੱਤਾ।