ਆਸਟਰੇਲੀਆ ਦੇ ਮੈਲਬੌਰਨ ’ਚ 20 ਜੂਨ ਨੂੰ ਨਵੀਂ ਦਿੱਲੀ ਦੇ ਰਸਤੇ ਪੰਜਾਬ ਜਾਣ ਵਾਲੀ ਫਲਾਈਟ ’ਚ ਸਵਾਰ ਹੋਣ ਤੋਂ ਥੋੜ੍ਹੀ ਦੇਰ ਬਾਅਦ ਭਾਰਤੀ ਮੂਲ ਦੀ ਇਕ ਔਰਤ ਦੀ ਮੌਤ ਹੋ ਗਈ। 24 ਸਾਲ ਦੀ ਮਨਪ੍ਰੀਤ ਕੌਰ ਚਾਰ ਸਾਲ ਬਾਅਦ ਅਪਣੇ ਪਰਵਾਰ ਨੂੰ ਮਿਲਣ ਲਈ ਘਰ ਜਾ ਰਹੀ ਸੀ। ਆਸਟਰੇਲੀਆਈ ਮੀਡੀਆ ਦੀਆਂ ਰੀਪੋਰਟਾਂ ਵਿਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਅਪਣੀ ਸੀਟ ਬੈਲਟ ਬੰਨ੍ਹ ਰਹੀ ਸੀ।ਉਸ ਦੇ ਦੋਸਤਾਂ ਨੇ ਆਸਟਰੇਲੀਆਈ ਮੀਡੀਆ ਨੂੰ ਦਸਿਆ ਕਿ ਮਨਪ੍ਰੀਤ ਹਵਾਈ ਅੱਡੇ ’ਤੇ ਪਹੁੰਚਣ ਤੋਂ ਕੁੱਝ ਘੰਟੇ ਪਹਿਲਾਂ ਬਿਮਾਰ ਮਹਿਸੂਸ ਕਰ ਰਹੀ ਸੀ। ਉਹ ਫਲਾਈਟ ਚੜ੍ਹਨ ’ਚ ਸਫਲ ਰਹੀ ਪਰ ਉਹ ਜ਼ਮੀਨ ’ਤੇ ਡਿੱਗ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।ਉਸ ਦੀ ਉਡਾਣ ਅਜੇ ਵੀ ਮੈਲਬੌਰਨ ਹਵਾਈ ਅੱਡੇ ਦੇ ਬੋਰਡਿੰਗ ਗੇਟ ਨਾਲ ਜੁੜੀ ਹੋਈ ਸੀ ਜਿਸ ਕਾਰਨ ਕੈਬਿਨ ਕਰੂ ਅਤੇ ਐਮਰਜੈਂਸੀ ਉਸ ਤਕ ਪਹੁੰਚ ਸਕੇ ਪਰ ਉਸ ਨੂੰ ਬਚਾ ਨਹੀਂ ਸਕੇ। ਰੀਪੋਰਟਾਂ ਵਿਚ ਕਿਹਾ ਗਿਆ ਹੈ ਕਿ ਮਨਪ੍ਰੀਤ ਤਪਦਿਕ (ਟੀ.ਬੀ.) ਤੋਂ ਪੀੜਤ ਸੀ, ਜੋ ਇਕ ਛੂਤ ਦੀ ਬਿਮਾਰੀ ਹੈ ਜੋ ਜ਼ਿਆਦਾਤਰ ਫੇਫੜਿਆਂ ਨੂੰ ਪ੍ਰਭਾਵਤ ਕਰਦੀ ਹੈ ਅਤੇ ਹੋ ਸਕਦਾ ਹੈ ਕਿ ਬਿਮਾਰੀ ਤੋਂ ਪੈਦਾ ਹੋਈ ਪੇਚੀਦਗੀ ਕਾਰਨ ਉਸ ਦੀ ਮੌਤ ਹੋ ਗਈ ਹੋਵੇ।

    ਉਹ ਸ਼ੈੱਫ ਬਣਨ ਲਈ ਪੜ੍ਹਾਈ ਕਰ ਰਹੀ ਸੀ ਅਤੇ ਆਸਟਰੇਲੀਆ ਪੋਸਟ ਲਈ ਕੰਮ ਕਰ ਰਹੀ ਸੀ। ਉਸ ਦੇ ਮਿੱਤਰ ਗੁਰਦੀਪ ਗਰੇਵਾਲ ਨੇ ਕਿਹਾ, ‘‘ਜਦੋਂ ਉਹ ਜਹਾਜ਼ ’ਚ ਚੜ੍ਹੀ, ਤਾਂ ਉਹ ਅਪਣੀ ਸੀਟ ਬੈਲਟ ਬੰਨ੍ਹਣ ਲਈ ਸੰਘਰਸ਼ ਕਰ ਰਹੀ ਸੀ। ਉਡਾਣ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਉਹ ਅਪਣੀ ਸੀਟ ਦੇ ਸਾਹਮਣੇ ਡਿੱਗ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।’’ ਉਸ ਦੇ ਦੋਸਤ ਨੇ ਕਿਹਾ ਕਿ ਮਨਪ੍ਰੀਤ ਮਾਰਚ 2020 ’ਚ ਆਸਟਰੇਲੀਆ ਆਈ ਸੀ