ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਨਵੇਂ ਵਰ੍ਹੇ ਦੀ ਆਮਦ ਅਤੇ ਸੁੱਖ ਸ਼ਾਂਤੀ ਵਾਸਤੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਖੇ ਹਵਨ ਕਰਵਾਇਆ ਗਿਆ ਜਿਸ ਵਿਚ ਪੱਤਰਕਾਰਾਂ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਸਖ਼ਸ਼ੀਅਤਾਂ ਨੇ ਹਾਜ਼ਰੀ ਭਰੀ।
ਜਾਣਕਾਰੀ ਦਿੰਦਿਆ ਚੇਅਰਮੈਨ ਵਿਜੇ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵਿੱਚ ਪ੍ਰੈੱਸ ਕਲੱਬ ਵਿਚ ਹਵਨ ਜਿਸ ਵਿਚ ਗੁਰਮੀਤ ਸਿੰਘ ਐੱਸ ਐੱਸ ਪੀ ਵਿਜੀਲੈਂਸ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਭਾਜਪਾ ਆਗੂ ਅਨੁਮੀਤ ਸਿੰਘ ਹੀਰਾ ਸੋਢੀ, ਸਾਬਕਾ ਸੰਸਦੀ ਸਕੱਤਰ ਸੁਖਪਾਲ ਸਿੰਘ ਨਨੂੰ, ਆਸ਼ੂ ਬੰਗੜ, ਧਰਮਪਾਲ ਬਾਂਸਲ, ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸਾਧਵੀ ਗੀਤਿਕਾ ਭਾਰਤੀ, ਸਾਧਵੀ ਕ੍ਰਿਸ਼ਨਾ ਭਾਰਤੀ, ਮੈਡਮ ਨਮਰਤਾ, ਪੰਕਜ ਸਚਦੇਵਾ, ਡਾਕਟਰ ਸਤਿੰਦਰ ਸਿੰਘ, ਕੋਮਲ ਅਰੋੜਾ, ਵਿਜੇ ਸਤੀਜਾ, ਨਵੀਨ ਮਿੱਤਲ, ਵਕੀਲ ਜੇ ਐੱਸ ਸੋਢੀ, ਐੱਸ ਐੱਮ ਓ ਡਾਕਟਰ ਨਿਖਿਲ ਗੁਪਤਾ, ਅੰਮ੍ਰਿਤਪਾਲ ਸੋਢੀ, ਅਸ਼ੋਕ ਪਸਰੀਚਾ ਪ੍ਰਧਾਨ ਮੰਡੀ ਯੂਨੀਅਨ, ਧਰਮੂ ਪੰਡਿਤ ਪੰਡਿਤ ਅਤੇ ਗਜਿੰਦਰ ਅਗਰਵਾਲ ਪ੍ਰਧਾਨ ਵਪਾਰ ਮੰਡਲ, ਇੰਦਰ ਗੁਪਤਾ, ਡਾਕਟਰ ਅਭਿਸ਼ੇਕ ਅਰੋੜਾ, ਅੰਮ੍ਰਿਤਪਾਲ ਸਿੰਘ, ਅਸ਼ਵਨੀ ਗਰੋਵਰ, ਸੁਖਵਿੰਦਰ ਸਿੰਘ ਅਟਾਰੀ, ਜਤਿੰਦਰ ਔਲਖ, ਭਗਵਾਨ ਸਾਮਾ, ਰੁਪਿੰਦਰ ਸਿੰਘ ਬਰਾੜ ਜ਼ਿਲ੍ਹਾ ਖੇਡ ਅਫ਼ਸਰ, ਅਰੁਣ ਚੌਧਰੀ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਲਜਿੰਦਰ ਸਿੰਘ ਖੋਸਾ ਸਾਬਕਾ ਸਰਪੰਚ ਕੋਠੇ ਅੰਬਰਹਰ, ਰਾਹੁਲ ਬਜਾਜ, ਡਾਕਟਰ ਅਸ਼ਵਨੀ ਸ਼ਰਮਾ, ਡਾਕਟਰ ਰੁਪੇਸ਼ ਗੁਪਤਾ, ਕੌਰਜੀਤ ਸਿੰਘ, ਮਨਮੀਤ ਸਿੰਘ ਰੂਬਲ ਹਾਕੀ ਕੋਚ, ਬਲਕਾਰ ਢਿੱਲੋਂ, ਕਿੱਕਰ ਸਿੰਘ ਸਰਪੰਚ, ਗੁਰਭੇਜ ਸਿੰਘ ਟਿੱਬੀ, ਜਸਬੀਰ ਜੋਸਨ, ਅਵਤਾਰ ਭੁੱਲਰ, ਸੁਨੀਲ ਕਟਾਰੀਆ ਆਦਿ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
ਪੰਡਿਤ ਵੱਲੋਂ ਹਵਨ ਕਰਕੇ ਸਭਨਾ ਲਈ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਪ੍ਰਾਰਥਨਾ ਕੀਤੀ। ਅਨੁਮੀਤ ਸਿੰਘ ਹੀਰਾ ਸੋਢੀ ਵੱਲੋਂ ਪੱਤਰਕਾਰਤਾ ਦੇ ਨਾਲ ਨਾਲ ਕਲੱਬ ਦੀ ਚੰਗੀ ਸੋਚ ਅਤੇ ਸ਼ਰਧਾ ਭਾਵਨਾ ਤਾਰੀਫ਼ ਕੀਤੀ।
ਆਖ਼ਿਰ ਵਿਚ ਪ੍ਰਧਾਨ ਗੁਰਨਾਮ ਸਿੱਧੂ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਹਵਨ ਉਪਰੰਤ ਲੰਗਰ ਵੀ ਛਕਾਇਆ ਗਿਆ।