Skip to content
ਫਿਰੋਜਪੁਰ ( ਜਤਿੰਦਰ ਪਿੰਕਲ ) ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਦੇ ਸਲਾਨਾ ਟ੍ਰੇਨਿੰਗ ਪ੍ਰੋਗਰਾਮ ਤਹਿਤ ਪੰਜਾਬ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਅਤੇ ਨੌਜਵਾਨਾਂ ਦੀ ਅੰਦਰੂਨੀ ਊਰਜਾ ਨੂੰ ਸੁਚੱਜੀ ਸੇਧ ਦੇਣ, ਨਰੌਏ ਸਮਾਜ ਦੀ ਸਿਰਜਣਾ ਅਤੇ ਚੰਗੇ ਨਾਗਰਿਕ ਬਣਨ ਲਈ ਵਿਦਿਆਰਥੀਆਂ ਨੂੰ ਸਕਾਊਟਿੰਗ ਨਾਲ ਜੋੜਨ ਲਈ ਅਤੇ ਸਕੂਲਾਂ ਕਾਲਜਾਂ ਵਿੱਚ ਸਕਾਊਟਿੰਗ ਦੇ ਨਵੇਂ ਯੂਨਿਟ ਸ਼ੁਰੂ ਕਰਨ ਦੇ ਉਦੇਸ਼ ਨੂੰ ਸਾਹਮਣੇ ਰੱਖਦੇ ਹੋਏ। ਸਰਦਾਰ ਓਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ, ਮੈਡਮ ਨੀਟਾ ਕਸ਼ਯਪ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਗਾਈਡ ਦੀ ਦਿਸ਼ਾ ਨਿਰਦੇਸ਼ਾਂ ਹੇਠਾਂ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ ਸ਼ਿਮਲਾ ਵਿਖੇ 2 ਜੂਨ ਤੋਂ 8 ਜੂਨ ਤੱਕ ਅਧਿਆਪਕਾਂ ਦਾ ਬੇਸਿਕ ਅਤੇ ਐਡਵਾਂਸ ਕੈਂਪ ਆਯੋਜਨ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ ਟੀ ਸੀ ਜਸਵਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਸਾਰੇ ਪੰਜਾਬ ਵਿੱਚੋਂ 210 ਅਧਿਆਪਕਾਂ ਵੱਲੋਂ ਭਾਗ ਲਿਆ ਗਿਆ। ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਮੈਡਮ ਮਨੀਲਾ ਅਰੌੜਾ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਫ਼ਿਰੋਜ਼ਪੁਰ ਸ਼੍ਰੀਮਤੀ ਸੁਨੀਤਾ ਰਾਣੀ, ਡਿਪਟੀ ਡੀਈਓ (ਸੈ.ਸਿ) ਡਾਕਟਰ ਸਤਿੰਦਰ ਸਿੰਘ, ਡਿਪਟੀ ਡੀਈਓ (ਐ.ਸਿ) ਕੋਮਲ ਅਰੌੜਾ ਦੇ ਹੁਕਮਾਂ ਅਨੁਸਾਰ ਅਤੇ ਜਿਲ੍ਹਾ ਸਕੱਤਰ ਭਾਰਤ ਸਕਾਊਟ ਐਂਡ ਗਾਈਡਜ਼ ਫਿਰੋਜ਼ਪੁਰ ਸ੍ਰ ਸਖਵਿੰਦਰ ਸਿੰਘ ਜੀ ਅਤੇ ਚਰਨਜੀਤ ਸਿੰਘ ਡਿਸਟ੍ਰਿਕ ਆਰਗੇਨਾਈਜ਼ਿੰਗ ਕਮਿਸ਼ਨਰ ਦੀ ਪ੍ਰੇਰਨਾ ਸਦਕਾ ਅਤੇ ਡੀਟੀਸੀ ਜਸਵਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ-ਫਿਰੋਜ਼ਪੁਰ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੈਂਡਰੀ ਤੇ ਪ੍ਰਾਇਮਰੀ ਸਕੂਲਾਂ ਦੇ 20 ਅਧਿਆਪਕਾਂ ਵੱਲੋਂ ਸਕਾਊਟ ਮਾਸਟਰ, ਗਾਈਡ ਕੈਪਟਨ, ਕੱਬ ਮਾਸਟਰ, ਲੇਡੀ ਕੱਬ ਮਾਸਟਰ ਦੇ ਬੇਸਿਕ ਅਤੇ ਐਡਵਾਂਸ ਕੋਰਸ ਵਿੱਚ ਭਾਗ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਉਕਤ ਕੋਰਸਾਂ ਦੇ ਲੀਡਰ ਆਫ ਕੋਰਸ ਤਪਿੰਦਰ ਸਿੰਘ ਬੇਦੀ, ਜਗਤਾਰ ਸਿੰਘ ਸੰਗਰੂਰ, ਜਸਪਾਲ ਸਿੰਘ ਪਟਿਆਲਾ, ਅਤੇ ਟ੍ਰੇਨਿੰਗ ਟੀਮ ਦੇ ਮੈਂਬਰ ਦਰਸ਼ਨ ਸਿੰਘ ਬਰੇਟਾ, ਪਵਨ ਕੁਮਾਰ, ਜਸਵੀਰ ਸਿੰਘ ਨਵਾਂ ਸ਼ਹਿਰ, ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ, ਰਜਨੀ ਕਾਲੀਆ, ਅਨੂਪਮਾ, ਨਿਰਲੇਪ ਕੌਰ,ਜਸਵਿੰਦਰ ਪਾਲ ਸਿੰਘ, ਨਿਰਭੈ ਸਿੰਘ, ਸੁਖਜੀਤ ਸਿੰਘ ਆਦਿ ਨੇ ਟ੍ਰੇਨਿੰਗ ਦੌਰਾਨ ਕੋਰਸ ਦਾ ਸਿਲੇਬਸ ਕਰਵਾਇਆ ਗਿਆ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਵਾਇੰਟ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ, ਚੰਨਪੀਤ ਸਿੰਘ ਐੱਸ ਔ ਸੀ, ਮਨਜੀਤ ਕੌਰ ਐਸ ਔ ਸੀ ਨੇ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ ਗਿਆ।
ਜ਼ਿਲ੍ਹਾ ਫਿਰੋਜ਼ਪੁਰ ਦੇ ਅਧਿਆਪਕ, ਅਧਿਆਪਕਾਵਾਂ ਦੇ ਸਫਲਤਾ ਨਾਲ ਕੋਰਸ ਕਰਨ ਤੇ ਜਿਲ੍ਹਾ ਸਕੱਤਰ ਭਾਰਤ ਸਕਾਊਟ ਐਂਡ ਗਾਈਡਜ਼ ਸੁਖਵਿੰਦਰ ਸਿੰਘ, ਸਰਵਜੀਤ ਕੌਰ ਡੀਟੀਸੀ ਗਾਈਡ , ਰਸ਼ਪਾਲ ਸਿੰਘ ਗਿੱਲ ਬਲਾਕ ਟ੍ਰੇਨਿੰਗ ਕਮਿਸ਼ਨਰ,ਭੁਪਿੰਦਰ ਸਿੰਘ, ਜਸਵੀਰ ਸਿੰਘ, ਵਿਪਨ ਲੋਟਾ ਆਦਿ ਨੇ ਵਧਾਈਆਂ ਦਿੱਤੀਆਂ।
Related