Skip to content
ਅੰਮ੍ਰਿਤਸਰ ‘ਚ ਸੁਖਬੀਰ ਬਾਦਲ ‘ਤੇ ਹੋਏ ਹਮਲੇ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਖ਼ਬਰ ਆ ਰਹੀ ਹੈ। ਅੰਮ੍ਰਿਤਸਰ ਏਅਰਪੋਰਟ ‘ਤੇ ਇਕ ਵਿਅਕਤੀ ਦੇ ਬੈਗ ‘ਚੋਂ ਜਿੰਦਾ ਕਾਰਤੂਸ ਮਿਲਿਆ ਹੈ। ਜਾਣਕਾਰੀ ਮਿਲੀ ਹੈ ਕਿ ਏਅਰਪੋਰਟ ‘ਤੇ ਜਗਤਾਰ ਸਿੰਘ ਢਿੱਲੋਂ ਨਾਂ ਦੇ ਵਿਅਕਤੀ ਦੇ ਬੈਗ ‘ਚੋਂ 12 ਜਿੰਦਾ ਕਾਰਤੂਸ ਮਿਲੇ ਹਨ। ਪੁਲਿਸ ਹੁਣ ਜਾਂਚ ਕਰੇਗੀ ਕਿ ਇਹ ਕਾਰਤੂਸ ਉਸ ਦੇ ਬੈਗ ਵਿਚ ਕਿਵੇਂ ਆਏ ਅਤੇ ਇਹ ਕਿਸ ਹਥਿਆਰ ਦੇ ਸਨ।
ਦੱਸਿਆ ਜਾ ਰਿਹਾ ਹੈ ਕਿ ਚੈਕਿੰਗ ਦੌਰਾਨ ਸੀਆਈਐਸਐਫ ਨੂੰ ਸਕੈਨਿੰਗ ਦੌਰਾਨ ਬੈਗ ’ਚ ਜ਼ਿੰਦਾ ਕਾਰਤੂਸ ਮਿਲੇ ਹਨ। ਇਹ ਯਾਤਰੀ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾ ਰਿਹਾ ਸੀ। ਸੁਰੱਖਿਆ ਏਜੰਸੀਆਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਾਰਤੂਸ ਉਸ ਦੇ ਬੈਗ ਵਿੱਚ ਕਿਵੇਂ ਆਏ ਅਤੇ ਇਹ ਕਿਸ ਹਥਿਆਰ ਦੇ ਹਨ। ਦੱਸ ਦੇਈਏ ਕਿ ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ ਵਿੱਚ ਉਹ ਵਾਲ-ਵਾਲ ਬਚ ਗਏ ਸਨ।
Post Views: 2,063
Related