ਫਿਰੋਜ਼ਪੁਰ ( ਜਤਿੰਦਰ ਪਿੰਕਲ ) ਇੱਕ ਦੂਜੇ ਦੀਆਂ ਬਾਹਾਂ ਬਣ ਨਵੇਂ ਦਿਸਹੱਦੇ ਸਿਰਜਣ ਅਤੇ ਰੰਗ ਮੰਚ ਦੀ ਦੁਨੀਆਂ ਵਿੱਚ ਵੱਡੀ ਪੱਧਰ ‘ਤੇ ਕੰਮ ਕਰਨ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਸਮੂਹ ਕਲਾਕਾਰਾਂ ਦੀ ਮੀਟਿੰਗ ਅੱਜ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਹੋਈ।
ਉੱਘੇ ਕਲਾਕਾਰ ਹਰਿੰਦਰ ਭੁੱਲਰ ਵੱਲੋਂ ਦਿੱਤੇ ਗਏ ਸੱਦੇ ‘ਤੇ ਮੀਟਿੰਗ ਵਿੱਚ ਪ੍ਰੋਡਿਊਸਰ, ਆਰਟਿਸਟ, ਡਾਇਰੈਕਟਰ, ਐਡੀਟਰ, ਕੈਮਰਾਮੈਨ, ਲੇਖਕ, ਗੀਤਕਾਰ, ਮੇਕਅੱਪ ਆਰਟਿਸਟ, ਸੰਗੀਤਕਾਰ ਆਦਿ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।ਸਭਨਾਂ ਦੀ ਆਮਦ ਨੇ ਸਿੱਧ ਕਰ ਦਿੱਤਾ ਕਿ ਹਿੰਦ – ਪਾਕ ਸਰਹੱਦ ‘ਤੇ ਵੱਸੇ ਫਿਰੋਜ਼ਪਰ ਅੰਦਰ ਬੇਤਹਾਸ਼ਾ ਪ੍ਰਤਿਭਾ ਛੁਪੀ ਹੋਈ ਹੈ ਤੇ ਏਥੇ ਕਿਸੇ ਕਲਾ ਦੀ ਕਮੀ ਨਹੀਂ ਹੈ। ਕਲਾਕਾਰਾਂ ਦੀ ਇਸ ਇਕੱਤਰਤਾ ਨੂੰ ਹਰਿੰਦਰ ਭੁੱਲਰ, ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਗਾਮਾ ਸਿੱਧੂ, ਕਮਲ ਦ੍ਰਵਿੜ, ਬਲਕਾਰ ਗਿੱਲ ਗੁਲਾਮੀ ਵਾਲਾ, ਰਾਜਿੰਦਰ ਗਿੱਲ, ਗੁਰਪ੍ਰੀਤ ਸੰਧੂ, ਸੁਰਿੰਦਰ ਸੰਧੂ, ਰਮਨਦੀਪ ਕੌਰ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਇਕਮਤ ਹੁੰਦਿਆਂ ਕਿਹਾ ਕਿ ਫ਼ਿਰੋਜ਼ਪੁਰ ਅੰਦਰ ਇੱਕ ਵੱਡੇ ਰੰਗਮੰਚ ਦੀ ਜ਼ਰੂਰਤ ਹੈ ਤਾਂ ਜੋ ਹੋਰਨਾਂ ਨੌਜਵਾਨਾਂ ਨੂੰ ਇਸ ਕਲਾ ਨਾਲ ਜੋੜ ਕੇ ਵੱਡੇ ਪੱਧਰ ‘ਤੇ ਕੰਮ ਕੀਤਾ ਜਾ ਸਕੇ। ਓਹਨਾ ਕਿਹਾ ਕਿ ਜ਼ਿਲ੍ਹੇ ਅੰਦਰ ਹੀ ਏਨਾ ਹੁਨਰ ਅਤੇ ਸਹੂਲਤਾਂ ਮੌਜੂਦ ਹਨ ਕਿ ਸਾਨੂੰ ਬਾਹਰ ਭੱਜਣ ਦੀ ਲੋੜ ਹੀ ਨਹੀਂ। ਹਾਜ਼ਰ ਕਲਾਕਾਰਾਂ ਨੇ ਇਕ ਸੁਰ ਹੁੰਦੇ ਕਿਹਾ ਕਿ ਫ਼ਿਰੋਜ਼ਪੁਰ ਨੂੰ ਚਮਕਾਉਣ ਲਈ ਸਾਰੇ ਜਣੇ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਇੱਕ ਦੂਜੇ ਨੂੰ ਨਾਲ ਲੈਕੇ ਚੱਲਣਗੇ। ਪੁੱਜੇ ਕਲਾਕਾਰਾਂ ਵੱਲੋਂ ਇੱਕ ਦੂਜੇ ਨੂੰ ਨਾਲ ਲੈਕੇ ਚੱਲਣ ਦਾ ਵਾਅਦਾ ਕੀਤਾ।
ਇਸ ਮੌਕੇ ਸੁਲੱਖਣ ਅਟਵਾਲ, ਤਰਸੇਮ ਅਰਮਾਨ, ਬੂਟਾ ਅਨਮੋਲ, ਗੁਰਜੰਟ ਭੁੱਲਰ, ਅੰਗਰੇਜ ਮੰਨਣ, ਸੀ ਬੀ ਹੰਸ, ਵਿਪਨ ਲੋਟਾ, ਸ਼ਮਸ਼ੇਰ ਸੰਮੀ, ਲਾਡੀ ਝੋਕ, ਸੁਖਵਿੰਦਰ ਭੁੱਲਰ, ਹਰਜੀਤ ਹਰਮਨ, ਦਾਨਿਸ਼ ਜੋਸ਼ੀ, ਪ੍ਰੀਤ ਮਾਣੇਵਾਲੀਆ, ਧੀਰ ਸਾਹਬ, ਕੇ ਐੱਸ ਭੱਟੀ, ਨੀਲਮ, ਸੁੱਖਾ ਫ਼ਿਰੋਜ਼ਪੁਰੀਆ, ਅਮਰੀਕ ਟੁਰਨਾ ਆਦਿ ਵੱਡੀ ਗਿਣਤੀ ਵਿਚ ਕਲਾਕਾਰਾਂ ਨੇ ਭਾਗ ਲਿਆ।