Skip to content
ਜਲੰਧਰ (ਵਿੱਕੀ ਸੂਰੀ) ਸ਼੍ਰੀ ਗੁਰੂ ਰਵਿਦਾਸ ਮੰਦਿਰ ਵੈਲਫੇਅਰ ਸੋਸਾਇਟੀ (ਰਜਿ) ਵਲੋ ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ 13 ਅਪ੍ਰੈਲ 2025 ਨੂੰ ਸ਼੍ਰੀ ਗੁਰੂ ਰਵਿਦਾਸ ਮੰਦਿਰ , ਬੈਂਕ ਕਲੋਨੀ, ਮਾਡਲ ਹਾਊਸ ਜਲੰਧਰ ਵਿਖੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਪ੍ਰਧਾਨ ਰਵਿੰਦਰ ਚੌਧਰੀ ਅਤੇ ਸੁਰੇਸ਼ ਕੁਮਾਰ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਵਾਰਡ ਨੰਬਰ 50 ਦੇ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਅਤੇ ਵੈਲਕਮ ਪੰਜਾਬ ਦੇ ਚੀਫ ਐਡੀਟਰ ਸ.ਅਮਰਪ੍ਰੀਤ ਸਿੰਘ ਜੀ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ।
ਮੰਦਰ ਵਿੱਚ ਹੋ ਰਹੇ ਪ੍ਰੋਗਰਾਮ ਇਸ ਪ੍ਰਕਾਰ ਹਨ:- 13 ਅਪ੍ਰੈਲ ਦਿਨ ਐਤਵਾਰ ਨੂੰ ਚੇਤਨਾ ਮਾਰਚ ਦੁਪਹਿਰ 3 ਵਜੇ, 14 ਅਪ੍ਰੈਲ ਦਿਨ ਸੋਮਵਾਰ ਬਾਬਾ ਸਾਹਿਬ ਮਿਸ਼ਨਰੀ ਸੰਗੀਤ ਪ੍ਰੋਗਰਾਮ 11 ਵਜੇ ਤੋਂ 1:30 ਵਜੇ ਤੱਕ, ਲੰਗਰ ਦੁਪਹਿਰ 2 ਵਜੇ ਅਤੇ ਸ਼ਾਮ ਨੂੰ 7ਵਜੇ ਬਾਬਾ ਸਾਹਿਬ ਦੇ ਜੀਵਨ ਤੇ ਆਧਾਰਿਤ ਮੂਵੀ ਦਿਖਾਈ ਜਾਏਗੀ। ਇਸ ਮੌਕੇ ਤਰਲੋਚਨ ਸਿੰਘ ਛਾਬੜਾ, ਸੁਰਿੰਦਰ ਸ਼ਰਮਾ ਆਦਿ ਸ਼ਾਮਿਲ ਸਨ।
Post Views: 22
Related