ਪੰਜਾਬ ਦੇ ਜਲਾਲਾਬਾਦ ਵਿੱਚ ਬੈਟਰੀ ਨਾਲ ਚੱਲਣ ਵਾਲੇ ਇੱਕ ਸਕੂਟਰੀ ਵਿੱਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਟਰ ‘ਚ ਅੱਗ ਲੱਗਣ ਦੌਰਾਨ ਮਹਿਲਾ ਅਤੇ ਉਸ ਦਾ ਪੁੱਤਰ ਉਸ ਤੇ ਸਵਾਰ ਸਨ। ਦੋਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤਾਂ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

ਜਾਣਕਾਰੀ ਅਨੁਸਾਰ ਅਗਰਵਾਲ ਕਲੋਨੀ ਜਲਾਲਾਬਾਦ ਦੀ ਰਹਿਣ ਵਾਲੀ ਇਕ ਮਹਿਲਾ ਆਪਣੇ ਬੱਚੇ ਨਾਲ ਬੈਟਰੀ ਸਕੂਟਰੀ ‘ਤੇ ਬਾਜ਼ਾਰ ਗਈ ਸੀ, ਜਦੋਂ ਉਹ ਸਿਟੀ ਥਾਣਾ ਜਲਾਲਾਬਾਦ ਨੇੜੇ ਕੁੱਕੜ ਇੰਟਰਪ੍ਰਾਈਜੇਜ ਨੇੜੇ ਪਹੁੰਚੀ ਤਾਂ ਉਸ ਦੇ ਬੈਟਰੀ ਵਾਲੇ ਸਕੂਟਰ ‘ਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਹੌਲੀ-ਹੌਲੀ ਧੂੰਆਂ ਵਧਦਾ ਗਿਆ ਅਤੇ ਪੂਰੀ ਸੜਕ ‘ਤੇ ਫੈਲ ਗਿਆ।
ਹਾਲਾਂਕਿ ਉਕਤ ਮਹਿਲਾ ਅਤੇ ਬੱਚਾ ਆਪਣੀ ਜਾਨ ਬਚਾਉਣ ਲਈ ਭੱਜ ਗਏ। ਇਸ ਸਬੰਧੀ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।