Skip to content
ਬੀਤੀ ਸ਼ਾਮ ਨੂੰ ਸਮਰਾਲਾ ਬਾਈਪਾਸ ਪਿੰਡ ਚਹਿਲਾਂ ਦੇ ਕੋਲ ਬਣੇ ਐਲੀਵੇਟਡ ਪੁੱਲ ‘ਤੇ ਦੋ ਔਰਤਾਂ ਅਤੇ ਇੱਕ ਮਾਸੂਮ ਬੱਚਾ ਸੜਕ ‘ਤੇ ਖੜੇ ਸਨ ਕਿ ਅਚਾਨਕ ਚੰਡੀਗੜ੍ਹ ਵੱਲੋਂ ਇੱਕ ਤੇਜ਼ ਰਫਤਾਰ ਬਾਕਸਮੈਨ ਕਾਰ ਨੇ ਤਿੰਨਾਂ ਜੀਆਂ ਨੂੰ ਬੁਰੀ ਤਰ੍ਹਾਂ ਟੱਕਰ ਮਾਰੀ ਜਿਸ ਕਾਰਨ ਦੋ ਔਰਤਾਂ ਅਤੇ ਮਾਸੂਮ ਬੱਚਾ ਕਰੀਬ 20 ਤੋਂ 25 ਮੀਟਰ ਦੂਰ ਜਾ ਕੇ ਡਿੱਗੇ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਘਟਨਾ ਦੇ ਕੋਲ ਖੜੇ ਲੋਕਾਂ ਨੇ ਦੱਸਿਆ ਕਿ ਗੱਡੀ ਦਾ ਡਰਾਈਵਰ ਤੇਜ਼ ਰਫਤਾਰ ਨਾਲ ਇਨਾਂ ਤਿੰਨਾਂ ਜੀਆਂ ਦੇ ਵਿੱਚ ਵੱਜਿਆ, ਉਸ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਉਸ ਨੂੰ ਮੌਕੇ ‘ਤੇ ਪਹੁੰਚ ਕੇ ਗ੍ਰਿਫਤਾਰ ਕਰ ਲਿਆ। ਸਮਰਾਲਾ ਪੁਲਿਸ ਨੇ ਤਿੰਨਾਂ ਦੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਮਰਾਲਾ ਦੇ ਹਸਪਤਾਲ ਦੇ ਵਿੱਚ ਭੇਜ ਦਿੱਤਾ।ਮ੍ਰਿਤਕਾਂ ਦੇ ਨਾਲ ਆਏ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਉਹ ਅਤੇ ਬੱਚੇ ਨਾਲ ਆਈਆਂ ਮ੍ਰਿਤਕ ਔਰਤਾਂ ਚੰਡੀਗੜ੍ਹ ਤੋਂ ਹਾਈ ਕੋਰਟ ਦੇ ਵਿੱਚ ਤਰੀਕ ਭੁਗਤ ਕੇ ਆ ਰਹੇ ਸਨ ਕਿ ਸਮਰਾਲਾ ਬਾਈਪਾਸ ‘ਤੇ ਕੋਲ ਬਣੇ ਪੁੱਲ ‘ਤੇ ਜਦੋਂ ਪਹੁੰਚੇ ਤਾਂ ਉਸ ਨੂੰ ਯਾਦ ਆਇਆ ਕਿ ਉਹ ਆਪਣਾ ਹੈਲਮੇਟ ਪਿੱਛੇ ਭੁੱਲ ਗਿਆ ਹਾਂ, ਜਿੱਥੇ ਉਹ ਲੋਕ ਪਹਿਲਾਂ ਰੁਕੇ ਸਨ। ਬੰਦਾ ਔਰਤਾਂ ਨੂੰ ਪੁੱਲ ਦੇ ਕੰਢੇ ਖੜ੍ਹਾ ਕਰਕੇ ਆਪਣਾ ਹੈਲਮੇਟ ਲੈਣ ਗਿਆ ਸੀ ਤਾਂ ਆ ਕੇ ਇਸ ਹਾਦਸੇ ਬਾਰੇ ਪਤਾ ਲੱਗਾ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਮੌਕੇ ‘ਤੇ ਪਹੁੰਚੇ ਏਐਸਆਈ ਚੇਤ ਸਿੰਘ ਨੇ ਦੱਸਿਆ ਕਿ ਸਾਨੂੰ 112 ਨੰਬਰ ‘ਤੇ ਪਤਾ ਲੱਗਾ ਕਿ ਇੱਕ ਹਾਦਸਾ ਸਮਰਾਲਾ ਬਾਈਪਾਸ ਦੇ ਕੋਲ ਹੋਇਆ ਹੈ ਤਾਂ ਅਸੀਂ ਤੁਰੰਤ ਮੌਕੇ ‘ਤੇ ਪਹੁੰਚੇ। ਇੱਥੇ ਆ ਕੇ ਪਤਾ ਲੱਗਾ ਕਿ ਹਾਦਸੇ ਵਿੱਚ ਦੋ ਔਰਤਾਂ ਇੱਕ ਮਾਸੂਮ ਬੱਚੇ ਦੀ ਮੌਤ ਹੋਈ ਹੈ। ਤਿੰਨਾਂ ਜੀਆਂ ਦੇ ਮ੍ਰਿਤਕ ਸਰੀਰ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅੱਗੇ ਦੀ ਜਾਂਚ ਜਾਰੀ ਹੈ।
Post Views: 2,191
Related