ਜਲੰਧਰ ( ਵਿੱਕੀ ਸੂਰੀ ) ਅੱਜ ਸਵੇਰੇ ਫਗਵਾੜਾ ਤੋਂ ਜਲੰਧਰ ਰੋਡ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਸੀ। ਜਿਸ ਨਾਲ ਸੜਕ ਉਪਰ ਤੇਲ ਡੁਲਿਆ ਹੋਇਆ ਸੀ । ਉਸ ਸਬੰਧ ਵਿੱਚ ਵੈਲਕਮ ਪੰਜਾਬ ਦੀ ਟੀਮ ਨੇ ਜਦੋਂ ਲਾਈਵ ਕੀਤਾ ਤਾਂ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਰਾਮਾ ਮੰਡੀ ਦੇ ਐਸਐਚਓ ਅਨੀਲ ਕੁਮਾਰ ਜੀ ਆਪਣੀ ਪੂਰੀ ਟੀਮ ਦੇ ਨਾਲ ਉਥੇ ਪਹੁੰਚੇ। ਉਨ੍ਹਾਂ ਨੇ ਉਸ ਰੋਡ ਤੇ ਬੈਰੀਗੇਡ ਕਰਕੇ ਟਰੈਫਿਕ ਨੂੰ ਬੜੇ ਤਰੀਕੇ ਨਾਲ ਚਲਾਇਆ ਤੇ ਇਸ ਸਬੰਧ ਵਿੱਚ ਲੋਕਾਂ ਨੇ ਰਾਮਾ ਮੰਡੀ ਦੇ ਐਸਐਚਓ ਅਤੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕੀਤਾ।
