ਉੱਤਰ ਪ੍ਰਦੇਸ਼ ਲਈ ਮੰਗਲਵਾਰ ਦਾ ਦਿਨ ਭਾਰੀ ਸਾਬਤ ਹੋਇਆ ਹੈ। ਹਾਥਰਸ ‘ਚ ਸਤਿਸੰਗ ਦੌਰਾਨ ਮਚੀ ਭਗਦੜ ‘ਚ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਦੇ ਕੁਝ ਸਮੇਂ ਬਾਅਦ ਹੀ ਮਹੋਬਾ ‘ਚ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 27 ਗੰਭੀਰ ਜ਼ਖਮੀ ਹੋ ਗਏ। ਇਹ ਲੋਕ ਇੱਕੋ ਪਰਿਵਾਰ ਨਾਲ ਸਬੰਧਤ ਸਨ।ਮਹੋਬਾ ਸ਼ਹਿਰ ਦੇ ਖਰੇਲਾ ਥਾਣਾ ਖੇਤਰ ਵਿੱਚ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ ਟਰਾਲੀ ਪਲਟ ਗਈ। ਇਸ ਹਾਦਸੇ ਵਿਚ ਦੋ ਔਰਤਾਂ ਅਤੇ ਇੱਕ 5 ਸਾਲ ਦੇ ਬੱਚੇ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਹਮੀਰਪੁਰ ਜ਼ਿਲ੍ਹੇ ਦੇ ਪਿੰਡ ਸੈਦਪੁਰ ਦਾ ਰਹਿਣ ਵਾਲਾ ਅਯੋਧਿਆ ਪ੍ਰਸਾਦ ਕੁਸ਼ਵਾਹਾ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ 3 ਟਰੈਕਟਰ-ਟਰਾਲੀਆਂ ਨਾਲ ਮਹੋਬਾ ਜ਼ਿਲੇ ਦੇ ਪ੍ਰਾਚੀਨ ਕਾਕੂਨ ਮੰਦਰ ‘ਚ ਜਾ ਰਿਹਾ ਸੀ। ਦੋ ਟਰੈਕਟਰ-ਟਰਾਲੀਆਂ ਅੱਗੇ ਨਿਕਲ ਗਈਆਂ, ਜਦਕਿ ਇੱਕ ਪਿੱਛੇ ਰਹਿ ਗਈ। ਪਿੰਡ ਪਠਾਣੀਆਂ ਨੇੜੇ ਪਿੱਛੇ ਰਹਿ ਗਈ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟ ਗਈ।ਇਸ ਹਾਦਸੇ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਟਰਾਲੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 27 ਗੰਭੀਰ ਜ਼ਖਮੀ ਹੋ ਗਏ। ਇਹ ਲੋਕ ਇੱਕੋ ਪਰਿਵਾਰ ਨਾਲ ਸਬੰਧਤ ਸਨ।