ਜ਼ਿਲ੍ਹਾ ਸੰਗਰੂਰ ਦੇ ਪਿੰਡ ਬਿਜਲਪੁਰ ਦਾ ਨੌਜਵਾਨ ਕੁਲਜੀਤ ਸਿੰਘ ਕੈਨੇਡਾ ਪੁਲਿਸ ਵਿਚ ਭਰਤੀ ਹੋਇਆ ਹੈ। ਅੱਜ ਉਸਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਰਿਵਾਰ ਵਿਚ ਬੇਹੱਦ ਖੁਸ਼ੀ ਹੈ ਕਿ ਉਹਨਾਂ ਦਾ ਪੁੱਤਰ ਕੈਨੇਡਾ ਦੀ ਪੁਲਿਸ ਵਿਚ ਭਰਤੀ ਹੋਇਆ ਹੈ।

    ਕੁਲਜੀਤ ਸਿੰਘ 2018 ਦੇ ਵਿੱਚ ਆਪਣੇ ਪਰਿਵਾਰ ਅਤੇ ਦੋ ਵੱਡੀਆਂ ਭੈਣਾਂ ਨੂੰ ਛੱਡ ਕੇ ਕਨੇਡਾ ਵਿੱਚ ਗਿਆ ਸੀ ਉੱਥੇ ਉਹਨੇ ਪੜ੍ਹਾਈ ਕੀਤੀ ਅਤੇ ਪੜਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਹਿੱਸੇ ਲੈਂਦਾ ਰਿਹਾ। ਪੰਜਾਬ ਦੇ ਵਿੱਚ ਕੁਲਜੀਤ ਸਿੰਘ ਨੇ ਪੜ੍ਹਾਈ ਦੇ ਨਾਲ ਨਾਲ ਹਰ ਟੂਰਨਾਮੈਂਟ ਹਰ ਖੇਡ ਮੇਲੇ ਵਿੱਚ ਹਿੱਸਾ ਲਿਆ ਅਤੇ ਉਥੋਂ ਜਿੱਤ ਕੇ ਆਪਣੇ ਘਰ ਦੀਆਂ ਦੀਵਾਰਾਂ ਉੱਪਰ ਟਰਾਫੀਆਂ ਅਤੇ ਪੁਰਸਕਾਰ ਸਜਾਏ।ਪਰਿਵਾਰ ਨੇ ਨਾਲ ਹੀ ਇਸ ਗੱਲ ਦਾ ਵੀ ਅਫਸੋਸ ਵੀ ਜਤਾਇਆ ਕਿ ਜੇਕਰ ਇੱਥੋਂ ਦੀਆਂ ਸਰਕਾਰਾਂ ਨੌਕਰੀਆਂ ਦੇਣ ਅਤੇ ਸਾਡਾ ਪੁੱਤਰ ਪੰਜਾਬ ਦੀ ਪੁਲਿਸ ਵਿਚ ਭਰਤੀ ਹੁੰਦਾ ਤਾਂ ਇਹੀ ਖੁਸ਼ੀ ਦੁਗਣੀ ਚੌਗੁਣੀ ਹੋਣੀ ਸੀ।ਲੜਕੇ ਦੀ ਮਾਤਾ ਨੇ ਕਿਹਾ ਕਿ ਖੁਸ਼ੀ ਬਹੁਤ ਜੇਕਰ ਇਹ ਖੁਸ਼ੀ ਸਾਡੇ ਪੁੱਤ ਨੌਕਰੀ ਪੰਜਾਬ ਮਿਲਦੀ ਤਾਂ ਹੋਰ ਵੀ ਹੋਣੀ ਸੀ। ਮਾਤਾ ਨੇ ਕਿਹਾ ਕਿ ਸਾਡਾ ਲੜਕਾ ਸ਼ੁਰੂ ਤੋਂ ਹੀ ਪੜਨ ਅਤੇ ਖੇਡਣ ਵਿਚ ਹੁਸ਼ਿਆਰ ਸੀ ਅਤੇ ਸਾਨੂੰ ਪੱਕੀ ਉਮੀਦ ਵੀ ਸੀ ਕਿ ਉਹ ਇਕ ਨਾ ਇਕ ਦਿਨ ਨਾਮ ਜਰੂਰ ਚਮਕਾਏਗਾ। ਪਰੰਤੂ ਮਾਤਾ ਨੇ ਮਨ ਭਰਦਿਆਂ ਕਿਹਾ ਕਿ ਜੋ ਸਾਡੇ ਪੁੱਤ ਦਾ ਸਾਡੇ ਵਿਚਕਾਰ ਫਾਸਲਾ ਹੈ ਇਹ ਕਦੋ ਪੂਰਾ ਹੋਵੇਗਾ ਜੇਕਰ ਸਾਡਾ ਬੱਚਾ ਅੱਜ ਸਾਡੇ ਕੋਲ ਹੁੰਦਾ ਤਾਂ ਸਾਡੀ ਖੁਸ਼ੀ ਨੂੰ ਚਾਰ ਚੰਨ ਲੱਗ ਜਾਣੇ ਸੀ।