ਮੋਗਾ : ਮੋਗਾ ਦੇ ਬਧਨੀ ਕਲਾਂ ਥਾਣੇ ਦੀ ਪੁਲਿਸ ਦੀ ਇੱਕ ਟੀਮ ਰਾਤ ਦੇ ਸਮੇਂ ਸਕਾਰਪੀਓ ਗੱਡੀ ਰਾਹੀਂ ਨਿਯਮਤ ਗਸ਼ਤ ‘ਤੇ ਸੀ। ਦੌਰਾਨੇ ਗਸ਼ਤ ਪੁਲਿਸ ਦੀ ਨਿਗਾਹ ਦੋ ਮੋਟਰਸਾਈਕਲ ਸਵਾਰਾਂ ਉੱਤੇ ਪਈ ਜੋ ਸ਼ੱਕੀ ਲੱਗ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਮੋਟਰਸਾਈਕਲ ਭਜਾ ਕੇ ਫ਼ਰਾਰ ਹੋਣ ਲੱਗੇ। ਸ਼ੱਕੀ ਵਿਅਕਤੀਆਂ ਨੇ ਪੁਲਿਸ ਦੀ ਗੱਡੀ ਨੂੰ ਰੋਕਣ ਲਈ ਅਜਿਹੀ ਤਰ੍ਹਾਂ zig-zag ਚਲਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਪੁਲਿਸ ਦੀ ਗੱਡੀ ਉਨ੍ਹਾਂ ਦੇ ਅੱਗੇ ਨਹੀਂ ਲੰਘ ਸਕੀ। ਥੋੜੀ ਦੂਰ ਜਾ ਕੇ ਦੋਸ਼ੀਆਂ ਨੇ ਆਪਣੀ ਮੋਟਰਸਾਈਕਲ ਸੜਕ ਦੇ ਛੱਡੀ ਅਤੇ ਫਿਰ ਦੌੜ ਗਏ। ਮੋਟਰਸਾਈਕਲ ਰਸਤੇ ਵਿੱਚ ਛੱਡੇ ਜਾਣ ਕਾਰਨ ਪੁਲਿਸ ਦੀ ਗੱਡੀ ਅਚਾਨਕ ਬੇਕਾਬੂ ਹੋ ਗਈ ਤੇ ਖੇਤਾਂ ਵਿੱਚ ਪਲਟ ਗਈ। ਇਸ ਦੌਰਾਨ ਪੁਲਿਸ ਦੇ ਕਈ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ। ਪੁਲਿਸ ਨੇ ਤੁਰੰਤ ਮੌਕੇ ਦੀ ਜਾਂਚ ਕਰਕੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸਥਾਨਕ ਪੁਲਿਸ ਵੱਲੋਂ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ। CCTV ਫੁਟੇਜ ਅਤੇ ਹੋਰ ਸੂਬੂਤਾਂ ਦੇ ਆਧਾਰ ‘ਤੇ ਜਾਂਚ ਜਾਰੀ ਹੈ।