ਜਲੰਧਰ (ਵਿੱਕੀ ਸੂਰੀ) : ਸ਼੍ਰੀ ਸਵਪਨ ਸ਼ਰਮਾ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰੀ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਾਨਯੋਗ ਡੀ.ਸੀ.ਪੀ ਇੰਨਵੈਸਟੀਗੇਸ਼ਨ, ਏ.ਡੀ.ਸੀ.ਪੀ-2 ਜਲੰਧਰ ਅਤੇ ਸ਼੍ਰੀ ਹਰਜਿੰਦਰ ਸਿੰਘ PPS ਏ.ਸੀ.ਪੀ ਮਾਡਲ ਟਾਊਨ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਅਜਾਇਬ ਸਿੰਘ ਔਜਲਾ, ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ ਏ.ਐਸ.ਆਈ ਸਤਪਾਲ ਨੇ ਬਰਬਿਆਨ ਰਜਿੰਦਰ ਸਿੰਘ ਪੁੱਤਰ ਲੇਟ ਜਸਕਰਨ ਸਿੰਘ ਵਾਸੀ ਗਾਰਡਨ ਕਲੋਨੀ ਪਿੰਡ ਬੂਟਾ ਜਲੰਧਰ C/o ਰਾਜ ਰੈਡੀਸਨ ਫਲੈਟਸ ਨੇੜੇ ਸਿਲਵਰ ਗਲੈਕਸੀ ਜਲੰਧਰ ਬਾਬਤ ਮੁਕੱਦਮਾ ਨੰਬਰ 278 ਮਿਤੀ 27.12.2023 ਅ/ਧ 454, 380 IPC ਤਹਿਤ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ। ਜੋ ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿਚ ਦੋਸ਼ੀ ਸੋਨੂ ਪੁੱਤਰ ਵਰਿੰਦਰ ਵਾਸੀ ਕਿਰਾਏਦਾਰ 265 ਨਿਊ ਜਵਾਹਰ ਨਗਰ ਜਲੰਧਰ ਨੂੰ ਮਿਤੀ 28.12.2023 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਚੋਰੀ ਸ਼ੁਦਾ ਸਮਾਨ ਬ੍ਰਾਮਦ ਕੀਤਾ ਗਿਆ ।ਜੋ ਉਕਤ ਦੋਸ਼ੀ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਗ੍ਰਿਫਤਾਰ ਦੋਸ਼ੀ ਦਾ ਨਾਮ ਤੇ ਪਤਾ:- ਸੋਨੂ ਪੁੱਤਰ ਵਰਿੰਦਰ ਵਾਸੀ ਕਿਰਾਏਦਾਰ 265 ਨਿਊ ਜਵਾਹਰ ਨਗਰ ਜਲੰਧਰ