ਜਲੰਧਰ ( ਵਿੱਕੀ ਸੂਰੀ ) : ਮਾਨਯੋਗ ਸ਼੍ਰੀ ਸਵਪਨ ਸ਼ਰਮਾ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰੀ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਾਨਯੋਗ ਡੀ.ਸੀ.ਪੀ ਇੰਨਵੈਸਟੀਗੇਸ਼ਨ, ਏ.ਡੀ.ਸੀ.ਪੀ-2 ਜਲੰਧਰ ਅਤੇ ਸ੍ਰੀ ਹਰਜਿੰਦਰ ਸਿੰਘ PPS/ਏ.ਸੀ.ਪੀ ਮਾਡਲ ਟਾਊਨ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਅਜਾਇਬ ਸਿੰਘ ਔਜਲਾ, ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ ਏ.ਐਸ.ਆਈ ਕੁਲਵਿੰਦਰ ਸਿੰਘ ਪਾਸ ਰਾਜੀਵ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ WX-249 ਬਸਤੀ ਨੌ ਨੇੜੇ DSSD ਸਕੂਲ ਜਲੰਧਰ ਨੇ ਬਿਆਨਾ ਤਹਿਰੀਰ ਕਰਵਾਇਆ ਕਿ ਮਿਤੀ 16.01.2024 ਨੂੰ ਮੈ ਆਪਣੇ ਬੱਚਿਅ ਸਮੇਤ ਗੁਰੂ ਅਮਰਦਾਸ ਸਕੂਲ ਆਟੋ ਰਿਕਸ਼ਾ ਤੇ ਆਇਆ ਸੀ ਤੇ ਮੈ ਸਕੂਲ ਦੇ ਗੇਟ ਉਤੱਰ ਗਿਆ ਤੇ ਆਟੋ ਰਿਕਸ਼ਾ ਵਾਲਾ ਮੇਰਾ ਬੈਗ ਲੈਕੇ ਮੌਕਾ ਤੋਂ ਭੱਜ ਗਿਆ ਜਿਸ ਵਿੱਚ ਮੇਰਾ 1,20,000/- ਰੁਪਏ ਅਤੇ ਕੁਝ ਕਾਗਜਾਤ ਸੀ। ਜਿਸਤੇ ਮੁਕੱਦਮਾ ਨੰਬਰ 11 ਮਿਤੀ 26.01.2024 ਅ/ਧ 379, 411 IPC ਤਹਿਤ ਥਾਣਾ ਡਵੀਜਨ ਨੰਬਰ 06 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ । ਜੋ ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿਚ ਦੋਸ਼ੀ ਪ੍ਰਕਾਸ਼ ਪਾਸਵਾਨ ਪੁੱਤਰ ਗੁੰਦੇ ਪਾਸਵਾਨ ਵਾਸੀ ਪਿੰਡ ਰਾਗਵਪੁਰ ਥਾਣਾ ਰਾਣੀਗੰਜ ਜਿਲਾ ਅਰਰੀਆ ਬਿਹਾਰ ਹਾਲ ਵਾਸੀ ਮਕਾਨ ਨੰਬਰ 75/22 ਗੇਟ ਨੰਬਰ 01 ਗਾਰਡਨ ਕਲੋਨੀ ਜਲੰਧਰ ਨੂੰ ਮਿਤੀ 26.01.24 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਚੋਰੀ ਸ਼ੁਦਾ ਸਮਾਨ ਬ੍ਰਾਮਦ ਕੀਤਾ ਗਿਆ । ਜੋ ਉਕਤ ਦੋਸ਼ੀ ਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।