ਅਮਰੀਕਾ ਦੇ ਲਾਸ ਏਂਜਲਸ ਵਿੱਚ ਉਡਾਣ ਭਰਦੇ ਵੇਲੇ ਯੂਨਾਈਟਿਡ ਏਅਰਲਾਈਨਜ਼ ਦੇ ਇੱਕ ਬੋਇੰਗ ਜੈੱਟ ਜਹਾਜ਼ ਦਾ ਪਹੀਆ ਡਿੱਗ ਗਿਆ। ਇਸ ਮਾਮਲੇ ਵਿਚ ਕੋਈ ਨੁਕਸਾਨ ਨਹੀਂ ਹੋਇਆ ਤੇ ਜਹਾਜ਼ ਨੂੰ ਬਾਅਦ ਵਿੱਚ ਡੈਨਵਰ ਵਿੱਚ ਸੁਰੱਖਿਅਤ ਉਤਾਰਿਆ ਗਿਆ। ਇਹ ਜਾਣਕਾਰੀ ਏਅਰਲਾਈਨ ਕੰਪਨੀ ਨੇ ਦਿੱਤੀ ਹੈ। ਕੰਪਨੀ ਨੇ ਬਿਆਨ ਵਿਚ ਕਿਹਾ ਹੈ ਕਿ ਇਸ ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵੇਲੇ ਬੋਇੰਗ 757-200 ਜਹਾਜ਼ ਵਿੱਚ 174 ਯਾਤਰੀ ਅਤੇ ਸੱਤ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਸ ਤੋਂ ਪਹਿਲਾਂ 7 ਮਾਰਚ ਨੂੰ ਸਾਂ ਫਰਾਂਸਿਸਕੋ ਤੋਂ ਉਡਾਣ ਭਰਨ ਵਾਲੇ ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ ਬੀ777-200 ਜੈੱਟ ਜਹਾਜ਼ ਦਾ ਪਹੀਆ ਹਵਾ ਵਿਚ ਟੁੱਟ ਕੇ ਡਿੱਗ ਗਿਆ ਸੀ। ਇਸ ਤੋਂ ਬਾਅਦ ਜਹਾਜ਼ ਏਅਰਪੋਰਟ ਪਾਰਕਿੰਗ ਖੇਤਰ ਵਿੱਚ ਇੱਕ ਕਾਰ ਦੇ ਉੱਪਰ ਡਿੱਗ ਗਿਆ ਸੀ ਜਿਸ ਵਿਚ ਕੋਈ ਜ਼ਖਮੀ ਨਹੀਂ ਹੋਇਆ ਸੀ।
