ਬੀਤੇ ਦਿਨ ਜਲੰਧਰ ਵੈਸਟ ਹਲਕੇ ਵਿੱਚ ਵਾਰਡ ਨੰਬਰ 50 ਤੋਂ ਸਰਦਾਰ ਮਨਜੀਤ ਸਿੰਘ ਟੀਟੂ ਦੇ ਜਿੱਤਣ ਤੋਂ ਬਾਅਦ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਜਸ਼ਨ ਨਹੀਂ ਮਨਾਇਆ ਗਿਆ ਸ਼ਹੀਦੀ ਦਿਹਾੜਿਆਂ ਤੋਂ ਬਾਅਦ ਕੱਲ ਸੜਕਾਂ ਦੇ ਉੱਤੇ ਰੋਡ ਸ਼ੋ ਕੱਢਿਆ ਗਿਆ ਜਿਸ ਵਿੱਚ ਭਾਰੀ ਮਾਤਰਾ ਦੇ ਵਿੱਚ ਲੋਕਾਂ ਵੱਲੋਂ ਭਾਰੀ ਸਮਰਥਨ ਮਿਲਿਆ। ਜਿਸ ਵਿੱਚ ਲੋਕਾਂ ਨੇ ਸਰਦਾਰ ਮਨਜੀਤ ਸਿੰਘ ਟੀਟੂ ਨੂੰ ਫੁੱਲਾਂ ਦੇ ਹਾਰ ਤੇ ਫੁੱਲਾਂ ਦੀ ਵਰਖਾ ਕਰਕੇ ਬੈਂਡ ਬਾਜਿਆਂ ਨਾਲ ਭਾਰੀ ਸਮਰਥਨ ਵੀ ਦਿੱਤਾ। ਜਗ੍ਹਾ ਜਗ੍ਹਾ ਤੇ ਸਰੋਪਿਆਂ ਦੇ ਨਾਲ ਸਨਮਾਨਿਤ ਕੀਤਾ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਸਰਦਾਰ ਮਨਜੀਤ ਸਿੰਘ ਟੀਟੂ ਜੀ ਦੇ ਸਾਹਮਣੇ ਰੱਖੀਆਂ ਤੇ ਸਰਦਾਰ ਮਨਜੀਤ ਸਿੰਘ ਟੀਟੂ ਨੇ ਵਾਅਦਾ ਕੀਤਾ ਕਿ ਮੈਂ ਤੁਹਾਡੀਆਂ ਹਰ ਸਮੱਸਿਆਵਾਂ ਦਾ ਸਮਾਧਾਨ ਕਰਾਵਾਂਗਾ। ਲੋਕਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਰਹੀ ਸੀ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਵਿਗੜੇ ਕੰਮ ਹੁਣ ਸੁਧਾਰੇ ਜਾਣਗੇ ਕਿਉਂਕਿ ਸਰਦਾਰ ਮਨਜੀਤ ਸਿੰਘ ਟੀਟੂ ਜੋ ਕਿ ਧਾਰਮਿਕ ਵਿਚਾਰਾਂ ਦੇ ਹਨ ਅਤੇ ਹਰ ਇੱਕ ਦਾ ਕੰਮ ਕਰਨ ਵਾਲੇ ਹਨ ਲੋਕਾਂ ਦਾ ਕਹਿਣਾ ਹੈ ਕਿ ਸਰਦਾਰ ਮਨਜੀਤ ਸਿੰਘ ਟੀਟੂ ਲੋਕਾਂ ਦੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਖੜੇ ਹੁੰਦੇ ਨੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਹੁਣ ਸਾਡੇ ਇਲਾਕੇ ਦੇ ਸਾਰੇ ਕੰਮ ਹੋਣਗੇ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆ ਕਿੰਨੇ ਸਾਲਾਂ ਤੋਂ ਚੱਲ ਰਹੀਆਂ ਸੀ ਉਹ ਵੀ ਹੁਣ ਠੀਕ ਹੋ ਜਾਣਗੀਆਂ ਤੇ ਮਨਜੀਤ ਸਿੰਘ ਟੀਟੂ ਜੀ ਦਾ ਧੰਨਵਾਦ ਕੀਤਾ ਰੋਡ ਸ਼ੋਅ ਦੇ ਵਿੱਚ ਸਾਬਕਾ ਐਮਪੀ ਸੁਸ਼ੀਲ ਕੁਮਾਰ ਰਿੰਕੂ ਜੀ ਅਤੇ ਸਾਬਕਾ ਐਮਐਲਏ ਸ਼ੀਤਲ ਅੰਗੁਰਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਲੋਕਾਂ ਦਾ ਧੰਨਵਾਦ ਕੀਤਾ।