ਜਲੰਧਰ (ਵਿੱਕੀ ਸੂਰੀ ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ‘ਚ ਲਗਨ ਤੇ ਮਿਹਨਤ ਕਰਨ ਵਾਲੇ ਜੁਝਾਰੂ ਆਗੂ ਰਣਜੀਤ ਸਿੰਘ ਰਾਣਾ ਮੀਤ ਪ੍ਰਧਾਨ ਪੰਜਾਬ ਨੂੰ ਮੈਂਬਰ ਪੀ.ਏ.ਸੀ. ਬਣਾਉਣ ਤੇ ਅੱਜ ਜ਼ਿਲ੍ਹਾ ਅਕਾਲੀ ਜਥਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਵਰਕਰਾਂ ਦੀ ਭਰਵੀਂ ਮੀਟਿੰਗ ਦੌਰਾਨ ਜਿੱਥੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਰਣਜੀਤ ਸਿੰਘ ਰਾਣਾ ਦਾ ਲੱਡੂਆਂ ਨਾਲ ਸਾਰੇ ਸ਼ਹਿਰੀ ਵਰਕਰਾਂ ਵੱਲੋਂ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸ. ਮੰਨਣ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਵੱਲੋਂ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲਿਆਂ ਨੂੰ ਹਮੇਸ਼ਾ ਮਾਣ ਸਨਮਾਨ ਦੇ ਕੇ ਹੌਸਲੇ ਬੁਲੰਦ ਰੱਖੇ ਹਨ। ਇਸ ਮੌਕੇ ਰਣਜੀਤ ਸਿੰਘ ਰਾਣਾ ਦਾ ਮੂੰਹ ਮਿੱਠਾ ਕਰਾਉਣ ਸਮੇਂ ਸਾਬਕਾ ਡਿਪਟੀ ਮੇਅਰ ਸੁਰੇਸ਼ ਸਹਿਗਲ, ਅਵਤਾਰ ਸਿੰਘ ਘੁੰਮਣ, ਸੁਰਜੀਤ ਸਿੰਘ ਨੀਲਾ ਮਹਿਲ, ਸੁਭਾਸ਼ ਸੌਂਧੀ, ਸਤਿੰਦਰ ਸਿੰਘ ਪੀਤਾ, ਪਲਵਿੰਦਰ ਸਿੰਘ ਬੱਬਲੂ, ਗੁਰਪ੍ਰੀਤ ਸਿੰਘ ਰੰਧਾਵਾ, ਬੀਬੀ ਸਤਨਾਮ ਕੌਰ, ਬੀਬੀ ਆਰਤੀ ਰਾਜਪੂਤ, ਰਬਿੰਦਰ ਸਿੰਘ ਸਵੀਟੀ, ਸੁਰਿੰਦਰ ਸਿੰਘ ਰਾਜ, ਫੁੰਮਣ ਸਿੰਘ, ਠੇਕੇਦਾਰ ਓਮ ਪ੍ਰਕਾਸ਼, ਪ੍ਰਦੀਪ ਸਿੰਘ, ਗਗਨਦੀਪ ਸਿੰਘ ਨਾਗੀ, ਧਰਮਿੰਦਰ ਸਿੰਘ, ਬਾਲ ਕਿਸ਼ਨ ਬਾਲਾ, ਦੇਵਰਾਜ ਸੁਮਨ, ਅਰਜੁਨ ਸਿੰਘ, ਪਲਵਿੰਦਰ ਸਿੰਘ ਭਾਟੀਆ, ਮਲਕਿੰਦਰ ਸਿੰਘ ਸੈਣੀ ਜਸਬੀਰ ਸਿੰਘ ਬਿੱਟੂ, ਕੁਲਵੰਤ ਸਿੰਘ ਬਿੱਲਾ, ਹਰਜੀਤ ਸਿੰਘ ਕਾਹਲਂੋ, ਅਮਰੀਕ ਸਿੰਘ ਭਾਟ, ਬਲਵੀਰ ਸਿੰਘ ਬੀਰਾ ਆਦਿ ਹਾਜ਼ਰ ਸਨ।
