ਜਲੰਧਰ (ਵਿੱਕੀ ਸੂਰੀ) : ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦਿਵਸ ਮੌਕੇ ਸਮੂਹ ਸਿੰਘ ਸਭਾਵਾਂ ਧਰਮਿਕ ਜਥੇਬੰਦੀਆਂ , ਸੇਵਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਸਤੀ ਸ਼ੇਖ ਤੋਂ ਅੱਜ 24 ਨਵੰਬਰ ਨੂੰ ਅਲੋਕਿਕ ਨਗਰ ਕੀਰਤਨ ਸਜਾਇਆ ਗਿਆ।
ਇਹ ਨਗਰ ਕੀਰਤਨ ਅੱਜ ਦੁਪਹਿਰ 4.00 ਵਜੇ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ. ਛੇਵੀਂ) ਤੋਂ ਰਵਾਨਾ ਹੋਇਆ।
ਇਸ ਮੌਕੇ ਗੁਰੂ ਨਾਨਕ ਦੇਵ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਦੌਰਾਨ ਗੁਰੂ ਗ੍ਰੰਥ ਸਹਿਬ ਜੀ ਨੂੰ ਫੁੱਲਾਂ ਨਾਲ ਸਜਾਇਆ ਗਿਆ। ਇਸ ਤੋਂ ਪਹਿਲਾਂ ਗ੍ਰੰਥੀ ਵੱਲੋਂ ਨਗਰ ਕੀਰਤਨ ਦੀ ਆਰੰਭ ਦੀ ਅਰਦਾਸ ਕੀਤੀ ਗਈ।ਇਸ ਤੋਂ ਬਾਅਦ ਮਹਾਨ ਨਗਰ ਕੀਰਤਨ ਆਰੰਭ ਹੋਇਆ।
ਇਸ ਦੌਰਾਨ ਪੂਰਾ ਬਸਤੀ ਸ਼ੇਖ ਖਾਲਸਾਈ ਰੰਗ ‘ਚ ਰੰਗਿਆ ਨਜ਼ਰ ਆਇਆ। ਇਸ ਮੌਕੇ ਕਈ ਧਾਰਮਿਕ ਜਥੇਬੰਦੀਆਂ , ਇਸਤਰੀ ਕੀਰਤਨ ਸਤਿਸੰਗ ਸਭਾਵਾਂ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲੀਆਂ। ਇਸ ਦੌਰਾਨ ਸੰਗਤਾਂ ਪਾਲਕੀ ਸਾਹਿਬ ਦੇ ਨਾਲ ਨਾਲ ਗੁਰਬਾਣੀ ਦਾ ਜਾਪ ਕਰਦੀਆਂ ‘ ਬੋਲੇ ਸੌ ਨਿਹਾਰ, ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲਗਾਉਂਦੀਆ ਅੱਗੇ ਵਧਦੀਆਂ ਗਈਆਂ ਅਤੇ ਇਸ ਮੌਕੇ ਤੇ ਗਤਕਾ ਪਾਰਟੀ ਵੱਲੋਂ ਵੀ ਨਗਰ ਕੀਰਤਨ ਦੀ ਸ਼ਾਨ ਵਧਾਈ ਗਈ।ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗ੍ਰੀਨ ਐਵੀਨਿਊ ਜੱਥਾ ਕੁਲਵੰਤ ਸਿੰਘ ਨਿਹੰਗ ਵੀ ਨਗਰ ਕੀਰਤਨ ‘ਚ ਸ਼ਾਮਿਲ ਹੋਏ । ਇਸ ਮੌਕੇ ਵੱਖ-ਵੱਖ ਥਾਵਾਂ ਤੇ ਗੁਰੂ ਦੀਆਂ ਸੰਗਤਾਂ ਲਈ ਲੰਗਰ ਦੇ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ।
ਇਹ ਵਿਸ਼ਾਲ ਨਗਰ ਕੀਰਤਨ ਬਸਤੀ ਸ਼ੇਖ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ. ਛੇਵੀਂ) ਤੋਂ ਹੁੰਦਾ ਹੋਇਆ ਬਸਤੀ ਸ਼ੇਖ ਬਾਜ਼ਾਰ, ਕੁੜੀਆਂ ਦੇ ਸਕੂਲ, ਗੁਰਦੁਆਰਾ ਛੇਵੀ ਪਾਤਸ਼ਾਹ ਤੋਂ ਸਾਹਮਣੇ ਤੋਂ ਹੁੰਦਾ ਹੋਇਆ, ਗੁਲਾਬੀਆ ਮਹੱਲਾ ,ਵੈਲਕਮ ਪੰਜਾਬ ਦੇ ਦਫਤਰ ਤੋਂ ਬਾਹਰੋਂ ਹੁੰਦਾ ਹੋਇਆ ,ਸਬਰਵਾਲ ਸਵੀਟ ਸ਼ਾਪ , ਕੋਟ ਮਹੱਲਾ , ਕੁੜੀਆਂ ਦੇ ਸਕੂਲ ਅਤੇ ਸੂਦ ਹਸਪਤਾਲ ਤੋਂ ਬਾਹਰੋਂ ਹੁੰਦਾ ਹੋਇਆ ਵਾਪਸ ਗੁਰੂ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ।
ਗੁਰਦੁਆਰਾ ਪਾਤਸ਼ਾਹੀ ਛੇਵੀ ਤੋਂ ਵੀ ਸੰਗਤਾਂ ਵਾਸਤੇ ਚਾਹ ਦਾ ਲੰਗਰ ਤਿਆਰ ਕੀਤਾ ਗਿਆ ।
ਨਵਜੋਤ ਸਿੰਘ ਮਾਲਟਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੰਗਤਾਂ ਵਾਸਤੇ ਪ੍ਰਸ਼ਾਦੇ ਦਾ ਲੰਗਰ ਤਿਆਰ ਕੀਤਾ ।
ਸੰਨੀ ਤੇ ਨਨੀ ਬਤਰਾ ਨੇ ਵੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੰਗਤਾਂ ਵਾਸਤੇ ਲੰਗਰ ਲਗਾ ਕੇ ਗੁਰੂ ਸਾਹਿਬ ਦੀਆ ਖੁਸ਼ੀਆਂ ਪ੍ਰਾਪਤ ਕੀਤੀਆਂ ।
ਸਾਰੇ ਧਰਮਾਂ ਦੀ ਏਕਤਾ ਦਿਖਦੇ ਹੋਏ ਭਗਵਾਨ ਮੰਦਿਰ ਬਸਤੀ ਸ਼ੇਖ ਵਲੋਂ ਵੀ ਮਿਠਿਆਈ ਦਾ ਲੰਗਰ ਲਗਾ ਕੇ ਸੰਗਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਤੇ ਭਗਵਾਨ ਮੰਦਿਰ ਵਲੋਂ ਮਾਲਟੂ ਜੁਲਕਾ ਤੇ ਸੁਰਿੰਦਰ ਪੱਪੂ ਜੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਚੁੰਨੀ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਆਪ MP ਸੁਸ਼ੀਲ ਕੁਮਾਰ ਰਿੰਕੂ ਵੀ ਆਪਣੇ ਸਾਥੀਆਂ ਨਾਲ ਨਗਰ ਕੀਰਤਨ ਵਿਚ ਹਾਜਰ ਹੋਏ ਅਤੇ ਆਪਣੇ ਹੱਥਾਂ ਨਾਲ ਲੰਗਰ ਵਰਤਾਣ ਦੀ ਸੇਵਾ ਕੀਤੀ ਅਤੇ ਸੰਗਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ।
ਇਸ ਮੌਕੇ ਸਾਬਕਾ ਕੋਸਲਰ ਸ. ਮਨਜੀਤ ਸਿੰਘ ਟੀਟੂ ,ਬਾਬਾ ਗੁਰਚਰਨ ਸਿੰਘ ਹਰੀਆਂ ਬੇਲਾ ਤਰਨਾ ਦਲ , ਜਗਜੀਤ ਸਿੰਘ ਗਾਬਾ , ਹਰਜੋਤ ਸਿੰਘ ਲੱਕੀ ,ਐਡਵੋਕੇਟ ਸੰਦੀਪ ਵਰਮਾ ,ਐਡਵੋਕੇਟ ਪਰਮਿੰਦਰ ਸਿੰਘ ਟਿੰਗਰਾ , ਕੁਲਵੰਤ ਸਿੰਘ ਮੰਨਣ , ਹਰਜੀਤ ਸਿੰਘ ਬਾਬਾ , ਪਰਵਿੰਦਰ ਸਿੰਘ ਗੱਗੂ , ਤਰਲੋਚਨ ਸਿੰਘ ਛਾਬੜਾ , ਗੁਰਜੀਤ ਸਿੰਘ ਪੋਪਲੀ , ਅਮਰਪ੍ਰੀਤ ਸਿੰਘ ਰਿੰਕੂ , ਸੰਤ ਇੰਦਰਜੀਤ ਬੱਬਰ , ਸੁਖਜਿੰਦਰ ਸਿੰਘ ਅਲੱਗ , ਗੁਰਸ਼ਰਨ ਸਿੰਘ ਸ਼ਨੂੰ, ਅਮਨਦੀਪ ਸਿੰਘ ਦੀਪੂ , ਜਯੋਤੀ ਟੰਡਨ , ਲਵਲੀ ਥਾਪਰ , ਪੰਕਜ ਬਾਬਾ , ਨਰਿੰਦਰ ਨੰਦਾ , ਪ੍ਰਿਤਪਾਲ ਸਿੰਘ ਲੱਕੀ , ਮਣੀ ਨਿਹੰਗ , ਪ੍ਰਿੰਸ ਨਿਹੰਗ , ਗੁਰਮੀਤ ਸਿੰਘ ਮੀਤ ਹਾਜ਼ਰ ਸਨ ।
ਇਸ ਵਿਸ਼ਾਲ ਨਗਰ ਕੀਰਤਨ ਦਾ ਲਾਈਵ ਵੇਲਕਮ ਪੰਜਾਬ ਨਿਊਜ਼ ਨੇ ਆਪਣੇ ਚੈਨਲ ਤੇ ਕੀਤਾ ।