ਪਾਕਿਸਤਾਨ ਤੇ ਅਮਰੀਕਾ ਵਿਚ ਪਹਿਲੇ ਮੁਕਾਬਲੇ ਦਾ ਫੈਸਲਾ ਸੁਪਰ ਓਵਰ ਵਿਚ ਹੋਇਆ। ਪਾਕਿਸਤਾਨ ਨੇ ਅਮਰੀਕਾ ਨੂੰ 160 ਦਾ ਟਾਰਗੈੱਟ ਦਿੱਤਾ ਸੀ। ਅਮਰੀਕਾ ਨੇ 159 ਬਣਾਏ। ਮੈਚ ਸੁਪਰ ਓਵਰ ਵਿਚ ਆ ਗਿਆ। ਸੁਪਰ ਓਵਰ ਵਿਚ ਅਮਰੀਕਾ ਦੇ ਜੋਂਸ ਨੇ ਇਕਲੌਤਾ 4 ਮਾਰਿਆ ਤੇ ਪਾਕਿਸਤਾਨ ਦੇ ਵਰਲਡ ਕਲਾਸ ਪੇਸ ਮੁਹੰਮਦ ਆਮਿਰ ਨੇ 3 ਵਾਈਡ ਸੁੱਟ ਕੇ 18 ਦੌੜਾਂ ਦਿੱਤੀਆਂ। ਹੁਣ 19 ਦੌੜਾਂ ਦਾ ਟਾਰਗੈੱਟ ਅਮਰੀਕਾ ਦੇ ਸਾਹਮਣੇ ਸੀ।

    2010 ਵਿਚ ਇੰਡੀਆ ਲਈ ਅੰਡਰ-19 ਖੇਡ ਚੁੱਕੇ ਸੌਰਭਨੇਤਰਾਵਲਕਰ ਗੇਂਦਬਾਜ਼ੀ ਕਰਨ ਆਏ। ਸਿਰਫ ਇਕ ਬਾਊਂਡਰੀ ਦਿੱਤੀ। ਪਾਕਿਸਤਾਨ ਦੇ ਇਫਤਿਖਾਰ, ਫਖਰ ਜਮਾਨ ਤੇ ਸ਼ਾਦਾਬ ਸਿਰਫ 13 ਦੌੜਾਂ ਬਣਾ ਸਕੇ। ਅਮਰੀਕਾ ਨੇ ਇਹ ਮੈਚ ਸੁਪਰ ਓਵਰ ਵਿਚ 5 ਦੌੜਾਂ ਤੋਂ ਜਿੱਤ ਕੇ ਇਤਿਹਾਸ ਰਚ ਦਿੱਤਾ।ਸੁਪਰ ਓਵਰ ਪਾ ਰਹੇ ਸੌਰਵ ਨੇ ਇਫਤਿਖਾਰ ਅਹਿਮਦ ਨੂੰ ਨਿਤਿਸ਼ ਕੁਮਾਰ ਦੇ ਹੱਥੋਂ ਕੈਚ ਕਰਾਇਆ। ਅਜੇ ਪਾਕਿਸਤਾਨ ਨੇ 5 ਦੌੜਾਂ ਹੀ ਬਣਾਈਆਂ ਸਨ, ਹੁਣ ਪਾਕਿਸਤਾਨ ਨੂੰ 13 ਦੌੜਾਂ ਬਣਾਉਣੀਆਂ ਹਨ। ਆਖਿਰਕਾਰ ਫਖਰ ਤੇ ਸ਼ਾਦਾਬ ਕੁੱਲ 13 ਦੌੜਾਂ ਹੀ ਬਣਾ ਸਕੇ।ਦੱਸ ਦੇਈਏ ਕਿ ਅਮਰੀਕਾ ਪਹਿਲੀ ਵਾਰ ਵਰਲਡ ਕੱਪ ਵਿਚ ਉਤਰੀ ਹੈ ਪਰ ਟੀਮ ਨੇ ਆਪਣੇ ਪ੍ਰਦਰਸ਼ਨ ਨਾਲ ਕ੍ਰਿਕਟ ਦੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਨੋਸਟੁਸ਼ ਕੇਂਜੀਗੇ ਨੇ 3 ਪਾਕਿਸਤਾਨੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਉਸਨੇ ਉਸਮਾਨ ਖਾਨ, ਸ਼ਾਦਾਬ ਖਾਨ ਅਤੇ ਆਜ਼ਮ ਖਾਨ ਦੀਆਂ ਵਿਕਟਾਂ ਲਈਆਂ, ਇਹ ਪਾਕਿਸਤਾਨ ਦੇ ਖਿਲਾਫ ਅਮਰੀਕਾ ਦੀ ਇਤਿਹਾਸਕ ਜਿੱਤ ਦੇ ਅਸਲ ਹੀਰੋ ਹਨ। ਉਸ ਨੇ ਤੀਜੇ ਓਵਰ ਦੀ ਤੀਜੀ ਗੇਂਦ ‘ਤੇ ਉਸਮਾਨ ਖਾਨ ਨੂੰ 3 ਦੌੜਾਂ ‘ਤੇ ਆਊਟ ਕਰਕੇ ਪਾਵਰਪਲੇ ‘ਚ ਪਾਕਿਸਤਾਨ ‘ਤੇ ਦਬਾਅ ਬਣਾਇਆ। ਇਸ ਤੋਂ ਬਾਅਦ ਉਸ ਨੇ 13ਵੇਂ ਓਵਰ ‘ਚ ਸ਼ਾਦਾਬ ਖਾਨ ਦਾ ਵਿਕਟ ਲੈ ਕੇ ਬਾਬਰ ਨਾਲ 72 ਦੌੜਾਂ ਦੀ ਸਾਂਝੇਦਾਰੀ ਨੂੰ ਤੋੜ ਦਿੱਤਾ।