Skip to content
ਜਲੰਧਰ(ਪ੍ਰਿੰਸ)- ਅੱਜ ਦਿਓਲ ਨਗਰ ਜਲੰਧਰ, ਵਿਖੇ ‘ਕਾਂਸ਼ੀ ਵਾਲਾ ਮਾਹੀ’ ਭਜਨ ਨੂੰ ਮੁੱਖ ਰੱਖਦਿਆਂ ਹੀਰ ਪਰਿਵਾਰ ਵੱਲੋਂ ਇਕ ਖਾਸ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਗਾਇਕ ਅਮਰੀਕ ਜੱਸਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗਾਇਕ ਅਮਰੀਕ ਜੱਸਲ ਨੇ ਆਪਣੇ ਨਵੇਂ ਰਲੀਜ਼ ਹੋਏ ਧਾਰਮਿਕ ਗੀਤਾਂ ਨੂੰ ਗਾ ਕੇ ਗੁਰੂ ਚਰਨਾਂ ਨਾਲ ਜੋੜਿਆ ਤੇ ਆਪਣਾ ਗੀਤ ਧੀਆਂ ਨੂੰ ਗਾ ਕੇ ਵਾਹ ਵਾਹ ਖੱਟੀ। ਇਸ ਮੌਕੇ ਗਾਇਕ ਅਮਰੀਕ ਜੱਸਲ ਦਾ ਘਰੇਲੂ ਪ੍ਰੋਗਰਾਮ ਦੌਰਾਨ ਵਿਸੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗਾਇਕ ਅਮਰੀਕ ਜੱਸਲ ਤੇ ਲੇਖਕ ਪਰਮਦਾਸ ਹੀਰ ਤੋਂ ਇਲਾਵਾ ਹਰਨੂਰ ਕੌਰ, ਸੁਨੀਤਾ ਰਾਣੀ,ਗੁਰਸਿਮਰਨ ਕੌਰ,ਤਜਿੰਦਰ ਸਿੰਘ ਰੰਧਾਵਾ, ਵੀਨਾ ਹੀਰ, ਲਾਡੀ ਦੁੱਗਲ,ਰੇਨੂੰ ਬਾਲਾ,ਸ਼ਿੰਦੀ ਕੌਰ ਅਤੇ ਦੇਸ਼ ਰਾਜ ਸੋਢੀ ਹਾਜ਼ਰ ਸਨ।
Post Views: 2,622