ਜਲੰਧਰ (ਵਿੱਕੀ ਸੂਰੀ) ਸਤਿਗੁਰੂ ਗਿਆਨ ਗਿਰੀ ਆਸ਼ਰਮ ਵੈਲਫੇਅਰ ਕਮੇਟੀ (ਰਜਿ) ਵਲੋ 95ਵਾਂ ਜਨਮ ਦਿਵਸ ਪ੍ਰੇਮ ਨਗਰ, ਭਾਰਗੋ ਕੈਂਪ, ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ 15 ਜੂਨ 2025 ਦਿਨ ਐਤਵਾਰ ਸਵੇਰੇ 9 ਵਜੇ ਹਵਨ ਯਗ ਅਤੇ ਝੰਡਾ ਰਸਮ ਹੋਵੇਗੀ। 16 ਜੂਨ 2025 ਦਿਨ ਸੋਮਵਾਰ ਰਾਤ 8 ਵਜੇ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਅਤੇ 17 ਜੂਨ 2025 ਦਿਨ ਮੰਗਲਵਾਰ ਦੁਪਹਿਰ 12 ਵਜੇ ਅਤੁੱਟ ਲੰਗਰ ਵਰਤੇਗਾ। ਇਸ ਮੌਕੇ 16 ਜੂਨ ਦਿਨ ਸੋਮਵਾਰ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰ ਬੂਟਾ ਮੁਹੰਮਦ ਸੰਗਤਾਂ ਨੂੰ ਧਾਰਮਿਕ ਗੀਤ (ਭਜਨ) ਸੁਣਾ ਕੇ ਨਿਹਾਲ ਕਰਨਗੇ। ਜਿਸ ਦਾ ਸਾਰਾ (LIVE) ਟੈਲੀਕਾਸਟ ਵੈਲਕਮ ਪੰਜਾਬ ਨਿਊਜ਼ ਚੈਨਲ ਤੇ ਦਿਖਾਇਆ ਜਾਏਗਾ। ਇਸ ਮੌਕੇ ਸਤਿਗੁਰੂ ਗਿਆਨ ਗਿਰੀ ਆਸ਼ਰਮ ਵੈਲਫੇਅਰ ਕਮੇਟੀ ਵਲੋਂ ਨਿਮਰਤਾ ਸਹਿਤ ਵਾਰਡ ਨੰਬਰ 50 ਦੇ ਕੌਂਸਲਰ ਅਤੇ ਭਾਜਪਾ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਨੂੰ ਸਦਾ ਪੱਤਰ ਦਿੱਤਾ ਗਿਆ ਅਤੇ ਸ. ਮਨਜੀਤ ਸਿੰਘ ਟੀਟੂ ਨੇ ਵਿਸ਼ਵਾਸ ਦਵਾਇਆ ਕਿ ਉਹ ਆਪਣੇ ਸਾਥੀਆ ਨਾਲ ਜਰੂਰ ਹਾਜਰ ਹੋਣਗੇ। ਇਸ ਮੌਕੇ ਮਦਨ ਮਾਂਡਲਾ, ਰਵੀ ਕੁਮਾਰ, ਬੰਟੀ ਭਾਰਦਵਾਜ, ਸੁਨੀਲ ਭਾਰਦਵਾਜ ਆਦਿ ਸ਼ਾਮਿਲ ਸਨ।