ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। CP ਅੰਮ੍ਰਿਤਸਰ ਵੱਲੋਂ 19 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਸੀ। ਇਸ ਬਰਾਮਦਗੀ ਮੁਕੱਦਮੇ ‘ਚ ਅਗਲੇਰੀ ਕਾਰਵਾਈ ਕਰਦੇ ਹੋਏ 22.5 ਕਿਲੋ ਹੈਰੋਇਨ ਤੇ ਜਿੰਦਾ ਕਾਰਤੂਸ ਡਰੱਗ ਮਨੀ ਤੇ ⁠ਕਈ ਵਾਹਨਾਂ ਬਰਾਮਦ ਕੀਤੇ ਗਏ ਹਨ। ਮੁਲਜ਼ਮ ਨੂੰ ਵੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ DGP ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ।

    ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਟਵੀਟ ‘ਚ ਲਿਖਿਆ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ 19 ਕਿਲੋ ਹੈਰੋਇਨ ਬਰਾਮਦਗੀ ਮੁਕੱਦਮੇ ‘ਚ ਅਗਲੇਰੀ ਕਾਰਵਾਈ ਕਰਦੇ ਹੋਏ 3.5 ਕਿਲੋ ਹੈਰੋਇਨ ਤੇ 19 ਜਿੰਦਾ ਕਾਰਤੂਸ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁੱਲ 22.5 ਕਿਲੋ ਹੈਰੋਇਨ ਦੀ ਹੋਈ ਬਰਾਮਦਗੀ ਹੋਈ ਹੈ।

    ਇਸ ਦੇ ਨਾਲ ਹੀ 7 ਪਿਸਤੌਲ, 59 ਜਿੰਦਾਂ ਕਾਰਤੂਸ, ਡਰੋਨ ਪਾਰਟਸ, 23 ਲੱਖ ਦੀ ਡਰੱਗ ਮਨੀ ਤੇ ⁠4 ਵਾਹਨਾਂ ਵੀ ਜ਼ਬਤ ਕੀਤੇ ਗਏ ਹਨ। 10 ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। DGP ਨੇ ਅੱਗੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।