Skip to content
ਪਹਿਲਗਾਮ ਹਮਲੇ ਦਾ ਭਾਰਤ ਵੱਲੋਂ ਬਦਲਾ ਲਿਆ ਗਿਆ ਹੈ। ‘ਆਪ੍ਰੇਸ਼ਨ ਸਿੰਦੂਰ’ ਤਹਿਤ ਭਾਰਤ ਨੇ ਪਾਕਿਸਤਾਨ ਦੇ 9 ਟਿਕਾਣਿਆਂ ‘ਤੇ ਹਮਲਾ ਕੀਤਾ ਸੀ। ਭਾਰਤ ਵੱਲੋਂ ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਕੀਤੀ ਗਈ ਤੇ ਇਸ ਦੌਰਾਨ ਪਾਕਿਸਤਾਨ ਦੇ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਖਾਕ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਸ ਵਿਚ ਹਰਿਆਣਾ ਦਾ ਲਾਂਸ ਨਾਇਕ ਦਿਨੇਸ਼ ਸ਼ਹੀਦ ਹੋ ਗਿਆ। ਅੱਜ ਰਾਜਕੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ‘ਆਪ੍ਰੇਸ਼ਨ ਸਿੰਦੂਰ’ ਨਾਲ ਬੌਖਲਾਇਆ ਪਾਕਿਸਤਾਨ ਸਵੇਰ ਤੋਂ ਹੀ ਪੁੰਛ ਦੇ ਕਈ ਇਲਾਕਿਆਂ ਵਿਚ ਫਾਇਰਿੰਗ ਕਰ ਰਿਹਾ ਸੀ, ਪਾਕਿਸਤਾਨ ਦੀ ਨਾਪਾਕ ਹਰਕਤ ਦਾ ਜਵਾਬ ਦੇਣ ਲਈ ਦਿਨੇਸ਼ ਅਤੇ ਉਸ ਦੇ 4 ਸਾਥੀਆਂ ਨੇ ਮੋਰਚਾ ਸੰਭਾਲਿਆ। ਉਹ ਪਾਕਿਸਤਾਨੀ ਸੈਨਿਕਾਂ ਨੂੰ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਦੇ ਰਹੇ ਸਨ। ਇਸੇ ਦੌਰਾਨ ਉਹ ਤੇ ਉਨ੍ਹਾਂ ਦੇ 4 ਸਾਥੀ ਜ਼ਖਮੀ ਹੋ ਗਏ। ਸਾਰੇ ਜ਼ਖਮੀ ਫੌਜੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਦਿਨੇਸ਼ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦਿਨੇਸ਼ ਦੇ 2 ਸਕੇ ਭਰਾ ਵੀ ਫੌਜ ਵਿਚ ਹਨ। ਇਨ੍ਹਾਂ ਵਿਚੋਂ ਇਕ ਜੰਮੂ ਵਿਚ ਹੀ ਤਾਇਨਾਤ ਹੈ।
ਜਵਾਨ ਦੇ ਪਿਤਾ ਨੇ ਦੱਸਿਆ ਕਿ ਦਿਨੇਸ਼ 2014 ਵਿਚ ਆਰਮੀ ਵਿਚ ਭਰਤੀ ਹੋਇਆ ਸੀ। ਪਿਛਲੇ 11 ਸਾਲਾਂ ਤੋਂ ਦਿਨੇਸ਼ ਦੀ ਪੋਸਟਿੰਗ ਦੇਸ਼ ਦੇ ਕਈ ਹਿੱਸਿਆਂ ਵਿਚ ਹੋਈ। ਇਨ੍ਹੀਂ ਦਿਨੀਂ ਉਹ ਜੰਮੂ ਦੇ ਪੁੰਛ ਵਿਚ ਸੀ। ਹੁਣੇ ਜਿਹੇ ਉਨ੍ਹਾਂ ਦੀ ਪ੍ਰਮੋਸ਼ਨ ਨਾਇਕ ਦੇ ਅਹੁਦੇ ‘ਤੇ ਪ੍ਰਮੋਸ਼ਨ ਹੋਈ ਸੀ।
Post Views: 2,038