ਰੰਗ ਬਰੰਗੀਆਂ ਲਾਈਟਾਂ ਨਾਲ ਜਗਮਗਾ ਉਠਿਆ ਪ੍ਰਾਚੀਨ ਸ਼ਿਵ ਹਨੂੰਮਾਨ ਮੰਦਿਰ ਅਤੇ ਪੂਰਾ ਸ਼ਹਿਰ ਫਰੀਦਕੋਟ।

    ਫਰੀਦਕੋਟ (ਪ੍ਰਬੋਧ ਸ਼ਰਮਾ, ਵਿਪਨ ਮਿਤੱਲ) : ਪੂਰੇ ਦੇਸ਼ ਵਿਚ ਜਿਥੇ 22 ਜਨਵਰੀ ਨੂੰ ਸ਼੍ਰੀ ਰਾਮ ਮੰਦਰ ਸਬੰਧੀ ਪ੍ਰੋਗਰਾਮ ਨੂੰ ਲੈ ਕੇ ਖੁਸ਼ੀ ਮਨਾਈ ਜਾ ਰਹੀ ਸੀ ਉੱਥੇ ਹੀ ਫਰੀਦਕੋਟ ਦੇ ਪ੍ਰਾਚੀਨ ਇਤਿਹਾਸਕ ਸ਼ਿਵ ਹਨੂੰਮਾਨ ਮੰਦਿਰ ਅਨੰਦੇਆਣਾ ਗੇਟ ਫਰੀਦਕੋਟ ਵਿਖੇ ਦਿਨ ਚੜਦਿਆਂ ਹੀ ਲੋਕਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ, ਫਰੀਦਕੋਟ ਦੇ ਉਕਤ ਮੰਦਰ ਵਿੱਚ 11 ਤੋਂ 1 ਵਜੇ ਤੱਕ ਪ੍ਰਭੂ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਦੀ ਚੌਂਕੀ ਕਥਾ ਰੱਖੀ ਗਈ , ਅਤੇ ਇਸ ਮੰਦਰ ਵਿੱਚ ਬਹੁਤ ਹੀ ਸੁੰਦਰ ਢੰਗ ਨਾਲ ਲੜੀਆਂ ਵਗੈਰਾ ਲਗਾ ਕੇ ਮੰਦਰ ਨੂੰ ਬਹੁਤ ਵਧੀਆ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸ਼੍ਰੀ ਰਾਕੇਸ਼ ਗਰਗ ਜੀ ਨੇ ਦੱਸਿਆ ਕਿ ਇਸ ਉਪਰੰਤ ਪ੍ਰਭੂ ਰਾਮ ਜੀ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਜਿਸ ਵਿੱਚ ਪੂਰੀਆਂ ਛੋਲੇ ਹਲਵਾ ਖੀਰ ਆਦਿ ਦਾ ਲੰਗਰ ਅਤੁੱਟ ਵਰਤਾਇਆ ਗਿਆ, ਅਤੇ ਆਉਣ ਵਾਲੇ ਸ਼ਰਧਾਲੂਆਂ ਨੇ ਇਸ ਦਾ ਖੂਬ ਆਨੰਦ ਮਾਣਿਆ, ਕਿਉਂਕਿ ਹਿੰਦੂ ਭਾਈਚਾਰੇ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜਾਰ ਸੀ, ਅਤੇ ਹੁਣ ਇਹ ਇੰਤਜ਼ਾਰ ਖਤਮ ਹੋ ਗਿਆ ਹੈ, ਸਮੂੰਹ ਦੇਸ਼ ਵਾਸੀ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਅਤੇ ਇਸ ਦਿਨ ਹਿੰਦੂ ਭਾਈਚਾਰੇ ਲਈ ਦੀਵਾਲੀ ਵਾਲਾ ਦਿਨ ਸੀ, ਲੋਕਾਂ ਵਿੱਚ ਇੰਨੀ ਖੁਸ਼ੀ ਸੀ ਕਿ ਹਰ ਕੋਈ ਇਸ ਦਿਨ ਦਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਸੀ, ਫਰੀਦਕੋਟ ਸ਼ਹਿਰ ਵਿੱਚ ਸ੍ਰੀ ਜੀ ਪਰਿਵਾਰ ਵੱਲੋਂ ਇੱਕ ਗੌਰਵ ਯਾਤਰਾ ਕੱਢੀ ਗਈ ਜਿਸ ਵਿੱਚ ਬਹੁਤ ਹੀ ਸੁੰਦਰ ਸੁੰਦਰ ਝਾਕੀਆਂ ਸਜਾਈਆਂ ਗਈਆਂ, ਸ਼ਹਿਰ ਨਿਵਾਸੀਆਂ ਨੇ ਵੱਧ ਚੜ ਕੇ ਇਸ ਗੌਰਵ ਯਾਤਰਾ ਵਿੱਚ ਹਿੱਸਾ ਪਾਇਆ ਜਗ੍ਹਾ ਜਗ੍ਹਾ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ ਖੂਬ ਪਟਾਕੇ ਚਲਾਏ ਗਏ, ਅਤੇ ਸ਼੍ਰੀ ਹਨੁਮਾਨ ਜੀ ਦੇ ਭਜਨ ਲਗਾ ਕੇ ਲੋਕਾਂ ਨੇ ਖੂਬ ਆਨੰਦ ਮਾਣਿਆ ਇਸ ਗੌਰਵਮਈ ਯਾਤਰਾ ਵਿੱਚ ਸ਼ਹਿਰ ਦੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਜਿਸ ਵਿੱਚ ਮੌਜੂਦਾ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋਂ, ਸਾਬਕਾ ਹਲਕਾ ਵਿਧਾਇਕ ਪਰਮਬੰਸ ਸਿੰਘ ਬੰਟੀ ਰੋਮਾਣਾ, ਸਾਬਕਾ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋ, ਭਾਜਪਾ ਜ਼ਿਲ੍ਹਾ ਪ੍ਰਧਾਨ ਸ੍ਰੀ ਗੌਰਵ ਕੱਕੜ ,ਸਾਬਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਗਗਨਦੀਪ ਸਿੰਘ ਸੁਖੀਜਾ, ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਦਾਸ ਰਿੰਕੂ, ਟਿੱਲਾ ਬਾਬਾ ਫਰੀਦ ਦੇ ਮੁੱਖ ਸੇਵਾਦਾਰ ਡਾਕਟਰ ਗੁਰਿੰਦਰ ਮੋਹਨ ਸਿੰਘ, ਐਡਵੋਕੇਟ ਮਹੀਪ ਇੰਦਰ ਸਿੰਘ ਸੇਖੋ, ਐਡਵੋਕੇਟ ਕੁਲਵਿੰਦਰ ਸਿੰਘ ਸੇਖੋ, ਪ੍ਰਾਚੀਨ ਇਤਿਹਾਸਕ ਸ਼ਿਵ ਹਨੂੰਮਾਨ ਮੰਦਰ ਦੇ ਸਰਪ੍ਰਸਤ ਨਾਇਬ ਰਾਜ ਜੀ ਪੱਪੀ, ਮੀਤ ਪ੍ਰਧਾਨ ਨੀਲਮ ਵਰਮਾ, ਕੈਸ਼ੀਅਰ ਬਲਜਿੰਦਰ ਸਿੰਘ ਗੋਪੀ, ਮੰਦਰ ਦੇ ਪੁਜਾਰੀ ਪੰਡਿਤ ਪ੍ਰਬੋਧ ਸ਼ਰਮਾ, ਸ਼੍ਰੀਮਤੀ ਸੁਨੀਤਾ ਦੀਕਸ਼ਿਤ, ਬਾਬਾ ਫਰੀਦ ਪ੍ਰੈਸ ਵੈਲਫੇਅਰ ਸੋਸਾਇਟੀ ਦੇ ਸਮੂਹ ਮੈਂਬਰ ਅਤੇ ਸ਼ਹਿਰਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।