ਜਲੰਧਰ (ਵਿੱਕੀ ਸੂਰੀ):-ਜਲੰਧਰ ਬਾਪੂ ਲਾਲ ਬਾਦਸ਼ਾਹ ਜੀ ਦੀ ਬਰਸੀ ਦੇ ਮੌਕੇ ਤੇ ਅੱਜ ਉਜਾਲਾ ਨਗਰ ਦੇ ਪਵਨ ਹੰਢਾ ਜੀ ਨੇ ਆਪਣੇ ਪਰਿਵਾਰ ਦੇ ਨਾਲ ਉਹਨਾਂ ਦੀ ਬਰਸੀ ਨੂੰ ਮਨਾਇਆ। ਸਾਰੀ ਸੰਗਤ ਲਈ ਲੰਗਰ ਵਿੱਚ ਕੇਲਿਆਂ, ਕੜੀ ਤੇ ਚਾਵਲ ,ਮਿੱਠੇ ਚੋਲਾਂ ਦਾ ਇੰਤਜ਼ਾਮ ਕੀਤਾ ਗਿਆ । ਸਾਰੀ ਸੰਗਤ ਨੇ ਬਹੁਤ ਆਨੰਦ ਮਾਣਿਆ। ਬਾਪੂ ਲਾਲ ਬਾਦਸ਼ਾਹ ਜੀ ਦੀ ਅੱਜ ਬਰਸੀ ਨੂੰ ਉਹਨਾਂ ਨੇ ਮਨਾਈ ਤੇ ਬਾਪੂ ਜੀ ਨੂੰ ਯਾਦ ਕੀਤਾ ।

ਇਸ ਮੌਕੇ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਸੰਦੀਪ ਐਡਵੋਕੇਟ, ਲਵਲੀ ਥਾਪਰ, ਰਮਨ ਬੰਟੀ, ਨੀਲਮ ਸ਼ਰਮਾ , ਬਹੁਤ ਹੀ ਸਤਿਕਾਰਯੋਗ ਬੋਬੀ ਬਾਬਾ, ਅਤੇ ਹੋਰ ਵੀ ਸੱਜਣ ਆਏ ।