ਫਗਵਾੜਾ (ਨਰੇਸ਼ ਪੱਸੀ): ਇਤਲਾਹੀਆ ਮਨਦੀਪ ਸਿੰਘ ਪੁੱਤਰ ਸ਼੍ਰੀ ਤਰਲੋਕ ਸਿੰਘ ਵਾਸੀ ਪਿੰਡ ਖਜੂਰਲਾ ਥਾਣਾ ਸਦਰ ਫਗਵਾੜਾ ਦੇ ਬਿਆਨਾ ਤੇ ਮੁਕੱਦਮਾ ਨੰ 23 ਮਿਤੀ 10-3-2024 ਅ/ਧ 302,201 ਭ: ਦ ਥਾਣਾ ਫਗਵਾੜਾ ਦਰਜ ਰਜਿਸਟਰ ਕੀਤਾ ਗਿਆ ਜਿਸ ਨੇ ਦਸਿਆ ਕਿ ਸੈਰ ਕਰਦੇ ਦੌਰਾਨ ਮਿਤੀ 9-3-24 ਨੂੰ ਉਸ ਨੂੰ ਅਤੇ ਉਸ ਦੇ ਸਾਥੀ ਨੂੰ ਇੱਕ ਨਾ ਮਲਸ ਲਾਸ਼ ਬ੍ਰਾਮਦ ਹੋਈ ਸੀ ਜਿਸ ਦਾ ਚਿਹਰਾ ਜਲਿਆ ਹੋਈਆ ਸੀ ਅਤੇ ਦੋਵੇ ਹੱਥ ਅਤੇ ਪੈਰ ਕਿਸ ਕਪੜੇ ਨਾਲ ਬੰਨੇ ਹੋਏ ਸੀ, ਡੱਬੀਆਂ ਵਾਲੀ ਕਮੀਜ ਪਾਈ ਸੀ, ਜਾਮਣੀ ਰੰਗ ਦੀ ਬਣੇਣ, ਅਤੇ ਕੌਫੀ ਰੰਗ ਦਾ ਕੱਛਾ ਪਾਈਆ ਸੀ ਅਤੇ ਪਰਵਾਸੀ ਜਾਪਦਾ ਹੈ ।ਉਕਤ ਮੁਕੱਦਮਾ ਦੇ ਸਬੰਧ ਵਿੱਚ ਰਪਟ ਨੰਬਰ 2 ਮਿਤੀ 11.03.24 ਦਰਜ ਕੀਤੀ ਗਈ ਹੈ ਇਸ਼ਤਿਹਾਰ ਸ਼ੋਰੋਗੋਗਾ ਜਾਰੀ ਕਰਕੇ ਬੇਨਤੀ ਕੀਤੀ ਜਾਦੀ ਹੈ ਕਿ ਉਕਤ ਵਿਅਕਤੀ ਦੀ ਗੁਮਸ਼ੁਦਗੀ ਬਾਰੇ ਕੋਈ ਇਤਲਾਹ ਮਿਲੇ ਤਾਂ ਤਰੁੰਤ ਫਗਵਾੜਾ ਦੇ ਥਾਣੇ ਤੇ ਸਪੰਰਕ ਕਰੋ: 8054370000