ਜਲੰਧਰ (ਵਿੱਕੀ ਸੂਰੀ ):- ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇੱਕੋ ਇੱਕ ਵਾਹਿਦ ਪਾਰਟੀ ਹੈ ਜਿਸ ਦੇ ਰਾਜ ਕਾਲ ਦੌਰਾਨ ਪੰਜਾਬ ਦਾ ਸਰਵਪੱਖੀ ਵਿਕਾਸ, ਉਨੱਤੀ, ਤਰੱਕੀ, ਖੁਸ਼ਹਾਲੀ ਤੇ ਅਮਨ ਸ਼ਾਂਤੀ ਕਾਇਮ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਹਲਕਾ ਉੱਤਰੀ ਵਿਧਾਨ ਸਭਾ ਖੇਤਰ ਦੇ ਮੁਹੱਲਾ ਬੀ.ਐਸ.ਐਫ. ਕਲੋਨੀ ਦੇ ਵਾਰਡ ਨੰਬਰ 62 ‘ਚ ਹੋਈ ਨੌਜਵਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ।ਮੀਟਿੰਗ ਦਾ ਆਯੋਜਨ ਸੁਭਾਸ਼ ਮਲਹੋਤਰਾ ਨੌਜਵਾਨ ਵੱਲੋਂ ਕੀਤਾ ਗਿਆ ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਝੂਠ ਦੇ ਸਹਾਰੇ ਬਣਾਈ ਸਰਕਾਰ ਦਾ ਭਾਂਡਾ ਨੌਜਵਾਨਾਂ ਨੂੰ ਆਪਣੇ ਗਰੁੱਪਾਂ ਰਾਹੀਂ ਪ੍ਰਚਾਰ ਰਾਹੀਂ ਭੰਨ ਕੇ ਜਨਤਾ ਨੂੰ ਜਾਗਰਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਹਲਕਾ ਉੱਤਰੀ ਦੇ ਸਾਰੀਆਂ ਯੂਥ ਕਮੇਟੀਆਂ ਦਾ ਆਯੋਜਨ ਆਉਂਦੇ 15 ਦਿਨਾਂ ਚ ਮੁਕੰਮਲ ਕੀਤਾ ਜਾਵੇਗਾ।ਯੂਥ ਅਕਾਲੀ ਦਲ ਜਲੰਧਰ ਦੇ ਪ੍ਰਧਾਨ ਅੰਮ੍ਰਿਤਬੀਰ ਸਿੰਘ ਨੇ ਨੌਜਵਾਨਾਂ ਨੂੰ ਲਾਮਬੰਦ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਤੇ ਨਲਾਇਕ ਸਰਕਾਰਾਂ ਦੀਆਂ ਪੰਜਾਬ ਮਾਰੂ ਚਾਲਾਂ ਤੋਂ ਸੁਚੇਤ ਹੋ ਕੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਸੁਭਾਸ਼ ਮਲਹੋਤਰਾ ਨੂੰ 62 ਨੰਬਰ ਵਾਰਡ ਦਾ ਪ੍ਰਧਾਨ ਨਿਯੁਕਤ ਕੀਤਾ।ਹਾਜ਼ਰ ਸ਼ਖਸੀਅਤਾਂ ਵਿੱਚ ਸੀਨੀਅਰ ਅਕਾਲੀ ਆਗੂ ਰਬਿੰਦਰ ਸਿੰਘ ਸਵੀਟੀ, ਗੁਰਪ੍ਰੀਤ ਸਿੰਘ ਰਾਜਾ ਉਬਰਾਏ, ਪਲਵਿੰਦਰ ਸਿੰਘ ਬੱਬਲੂ, ਹਰਸ਼ਰਨ ਸਿੰਘ, ਪਵਨ ਕੁਮਾਰ, ਅਹੇਤਨ ਕੁਮਾਰ, ਅਭੀ ਮਲੋਤਰਾ, ਮਨੀਸ਼ ਕੁਮਾਰ, ਸੁਰੇਸ਼ ਵੀਰ ਵੀ ਸ਼ਾਮਿਲ ਸਨ।