ਜਲੰਧਰ 15 ਅਕਤੂਬਰ (ਵਿੱਕੀ ਸੂਰੀ) ਬੀਤੇ ਦਿਨੀ
ਅਮਰ ਸ਼ਹੀਦ ਭਾਈ ਮੋਤੀ ਰਾਮ ਮਹਿਰਾ ਅਤੇ ਰਾਜਾ ਟੋਡਰ ਮੱਲ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ 12ਵਾਂ ਮਹਾਨ ਕੀਰਤਨ ਦਰਬਾਰ ਮਿਤੀ 5 ਨਵੰਬਰ ਦਿਨ ਐਤਵਾਰ ਸ਼ਾਮ 5 ਵਜੇ ਤੋਂ ਲੈ ਕੇ 11 ਵਜੇ ਤੱਕ ਲੰਮਾ ਪਿੰਡ ਜਲੰਧਰ ਵਿਖੇ ਸਰਬ ਧਰਮ ਵੂਲਫੇਅਰ ਸੇਵਾ ਸੁਸਾਇਟੀ (ਰਜਿ.) ਲੰਮਾ ਪਿੰਡ ਵਲੋਂ ਸ਼ੌ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਸੰਬੰਧੀ ਸਮਾਗਮ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਿਰਮਲ ਦਾਸ ਜੀ ਜੌੜੇ ਵਾਲੇ ਸੰਤਾਂ ਮਹਾਂਪੁਰਸ਼ਾ ਨੂੰ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਆਪਣੇ ਸਾਥੀਆਂ ਸਮੇਤ ਕੀਰਤਨ ਦਰਬਾਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਸੁਸਾਇਟੀ ਦੇ ਸਮੂਹ ਮੈਂਬਰਾ ਦਾ ਧਾਰਮਿਕ ਕਾਰਜਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਖਾਲਸਾ ਪੰਥ ਲਈ ਕੀਤੀਆਂ ਮਹਾਨ ਕੁਰਬਾਨੀਆ ਦੀ ਦਾਸਤਾਨ ਜੁਗਾਂ-ਜੁਗੰਤਰ ਤੱਕ ਚੱਲਦੀ ਰਹੇਗੀ।ਸ੍ਰੀ ਮੋਤੀ ਰਾਮ ਮਹਿਰਾ ਅਤੇ ਰਾਜਾ ਟੋਡਰਮੱਲ ਵਲੋਂ ਜੋ ੳਦੁੱਤੀ ਕੁਰਬਾਨੀ ਕਰਕੇ ਆਪਣਾ ਸਾਰਾ ਪਰਿਵਾਰ ਪੰਥ ਤੇ ਕੌਮ ਦੀ ਖਾਤਿਰ ਨਿਸ਼ਾਵਰ ਕਰ ਦਿੱਤਾ ਸੀ।ਇਸ ਮੌਕੇ ਸ. ਰਾਣਾ ਨੇ ਕਿਹਾ ਕਿ ਇਸ ਕੀਰਤਨ ਦਰਬਾਰ ਵਿੱਚ ਸ. ਹਰਜਿੰਦਰ ਸਿੰਘ ਧਾਮੀ, ਭਾਈ ਪਿੰਦਰਪਾਲ ਸਿੰਘ ਜੀ ਕਥਾ ਵਾਚਿਕ,ਭਾਈ ਜਰਨੈਲ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ, ਭਾਈ ਮਨਿੰਦਰਪਾਲ ਸਿੰਘ, ਭਾਈ ਹਰਵਿੰਦਰਪਾਲ ਸਿੰਘ ਲਿਟਲ, ਭਾਈ ਬਲਵੀਰ ਸਿੰਘ ਭੁੱਲਾਰਾਈ, ਭਾਈ ਅਜਮੇਰ ਸਿੰਘ ਬਾਦਲ, ਭਾਈ ਛਨਬੀਰ ਸਿੰਘ ਜੀ ਉਚੇਚੇ ਤੌਰ ਤੇ ਹਾਜਰੀ ਭਰਨਗੇ।ਇਸ ਮੌਕੇ ਉਹਨਾਂ ਨਾਲ ਜਗਜੀਤ ਸਿੰਘ ਖਾਲਸਾ, ਸੁਰਿੰਦਰ ਸਿੰਘ ਰਾਜਾ, ਡਾ. ਜਸਵੰਤ ਸਿੰਘ ਸਾਹਿਲ, ਭਾਈ ਪ੍ਰਿੰਸਪਾਲ ਸਿੰਘ, ਭਾਈ ਜਸਬੀਰ ਸਿੰਘ, ਭਾਈ ਪ੍ਰਦੀਪ ਸਿੰਘ,ਮੁੱਖ ਸੇਵਾਦਾਰ ਡੋਗਰ, ਜਸਕੀਰਤ ਸਿੰਘ ਆਦਿ ਸ਼ਾਮਲ ਸਨ।