ਜਲੰਧਰ (ਵਿੱਕੀ ਸੂਰੀ):- – ਜਲੰਧਰ ਦੇ ਵੈਸਟ ਹਲਕੇ ਵਿੱਚ ਦੁਸ਼ਹਿਰਾ ਕਲੱਬ (ਰਜਿ.) ਬਸਤੀ ਸ਼ੇਖ ਵੱਲੋਂ ਅੱਜ ਚੇਅਰਮੈਨ ਯੋਜਨਾ ਬੋਰਡ ਸ਼੍ਰੀ ਅੰਮ੍ਰਿਤਪਾਲ ਸਿੰਘ ਨੂੰ ਵਿਸ਼ਾਲ ਦੁਸ਼ਹਿਰਾ ਵਿੱਚ ਸ਼ਾਮਲ ਹੋਣ ਲਈ ਸਦਾ ਪੱਤਰ ਦਿੰਦੇ ਹੋਏ ਜੀਵਨ ਜੋਤੀ ਟੰਡਨ, ਰਾਜਕੁਮਾਰ ਸੂਰੀ, ਸੁਰਿੰਦਰ ਸ਼ਰਮਾ ਹਾਜ਼ਰ ਸਨ | ਇਸ ਵਾਰ ਕਲੱਬ ਵੱਲੋਂ 107ਵਾਂ ਦੁਸ਼ਹਿਰਾ ਉਤਸਵ 12 ਅਕਤੂਬਰ ਨੂੰ ਬੜੀ ਧੂਮ-ਧਾਮ ਨਾਲ ਬਸਤੀ ਸ਼ੇਖ ਦੀ ਵਿਸ਼ਾਲ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ|ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਇਕ ਧਾਰਮਿਕ ਉਪਰਾਲਾ ਹੈ ਜਿਸ ਨਾਲ ਪੁਰਾਤਨ ਸਮੇਂ ਚੱਲਦੀ ਆ ਰਹੀ ਰੀਤ ਬਰਕਰਾਰ ਹੈ ਉੱਥੇ ਨਵੀਂ ਪੀੜ੍ਹੀ ਵੀ ਧਰਮ ਨਾਲ ਜੁੜਦੀ ਹੈ ਅਤੇ ਜਾਣੂ ਹੁੰਦੀ ਕਿ ਸੱਚ ਦੀ ਕਿਵੇ ਬੁਰਾਈ ਤੇ ਜਿੱਤ ਹੋਈ ਹੈ।