ਅਗਸਤ ਮਹੀਨੇ ਦੇ ਸ਼ੁਰੂ ਵਿਚ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵਾਧਾ ਦਰਜ ਕੀਤਾ ਗਿਆ। ਮਲਟੀ ਕਮੋਡਿਟੀ ਐਕਸਚੇਂਜ ’ਤੇ ਸੋਨੇ ਦੀ ਫ਼ਿਊਚਰਜ਼ ਕੀਮਤ 0.50 ਫ਼ੀ ਸਦੀ ਵਾਧੇ ਨਾਲ 70,000 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰਦੀ ਦੇਖੀ ਗਈ, ਜਦੋਂ ਕਿ ਚਾਂਦੀ ਦੀ ਫ਼ਿਊਚਰਜ਼ ਕੀਮਤ 0.47 ਫ਼ੀ ਸਦੀ ਦੇ ਵਾਧੇ ਨਾਲ  83,989 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਕਾਰੋਬਾਰ ਕਰ ਰਹੀ ਸੀ। 

    https://x.com/welcomepunjab/status/1819254700014731387

    ਕੁੱਝ ਸਮੇਂ ਬਾਅਦ ਸੋਨਾ 70 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਗਿਆ, ਜਦਕਿ ਚਾਂਦੀ ਵੀ 84 ਹਜ਼ਾਰ ਨੂੰ ਪਾਰ ਕਰ ਗਈ। ਪਰਸੋਂ ਦੇ ਕਾਰੋਬਾਰ ’ਚ ਸੋਨਾ 69,670 ਰੁਪਏ ਅਤੇ ਚਾਂਦੀ 83,600 ਰੁਪਏ ’ਤੇ ਬੰਦ ਹੋਇਆ। ਪਿਛਲੇ ਹਫ਼ਤੇ ਸੋਨਾ ਅਤੇ ਚਾਂਦੀ ਦੋਵੇਂ ਕਰੀਬ 4 ਤੋਂ 5 ਹਜ਼ਾਰ ਰੁਪਏ ਸਸਤੇ ਹੋ ਗਏ ਸਨ ਪਰ ਹੁਣ ਇਨ੍ਹਾਂ ਦੀਆਂ ਕੀਮਤਾਂ ’ਚ ਫਿਰ ਵਾਧਾ ਹੋ ਰਿਹਾ ਹੈ।ਘਰੇਲੂ ਮੰਗ ਅਤੇ ਵਿਸ਼ਵਵਿਆਪੀ ਰੁਖ਼ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 350 ਰੁਪਏ ਦੇ ਵਾਧੇ ਨਾਲ 71,950 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 71,600 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਅਖਿਲ ਭਾਰਤੀ ਸਰਾਫ਼ਾ ਸੰਘ ਨੇ ਦਸਿਆ ਕਿ ਦੂਜੇ ਪਾਸੇ ਚਾਂਦੀ ਦੀ ਕੀਮਤ 1,100 ਰੁਪਏ ਦੇ ਵਾਧੇ ਨਾਲ 85,600 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ। ਇਸ ਦੀ ਪਿਛਲੀ ਬੰਦ ਕੀਮਤ 84,500 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਦੌਰਾਨ 99.5 ਫ਼ੀ ਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 350 ਰੁਪਏ ਵਧ ਕੇ 71,600 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।