ਸ਼ੋਸਲ ਮੀਡੀਆ ਉੱਤੇ ਇੱਕ ਬਜ਼ੁਰਗ ਅਤੇ ਪੁਲਿਸ ਵਾਲੇ ਦੀ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ  ਵਿੱਚ ਦੇਖ ਸਕਦੇ ਹੋ ਕਿ ਰੇਲਵੇ ਸਟੇਸ਼ਨ ਨੇੜੇ ਇੱਕ ਬਜ਼ੁਰਗ ਦੀ ਪੁਲਿਸ ਨੇ ਕੁੱਟਮਾਰ ਕੀਤੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ‘ਚ ਇੱਕ ਪੁਲਿਸ ਕਰਮਚਾਰੀ ਇੱਕ ਬਜ਼ੁਰਗ ਵਿਅਕਤੀ ‘ਤੇ ਡੰਡੇ ਨਾਲ ਹਮਲਾ ਕਰ ਰਿਹਾ ਹੈ ਜਿਸ ਨੂੰ ਦੇਖ ਕੇ ਕੁਝ ਲੋਕਾਂ ਨੇ ਬਚਾਇਆ।

    ਇਹ ਪੁਲਿਸ ਮੁਲਾਜ਼ਮ ਅਨਾਜ ਮੰਡੀ ਥਾਣੇ ਵਿੱਚ ਤਾਇਨਾਤ ਏਐਸਆਈ ਸੀ, ਜਿਸ ਦੀ ਵੀਡੀਓ ਐਸਐਸਪੀ ਕੋਲ ਪੁੱਜੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਿਹੀ ਹੈ। ਪੀੜਤ ਬਜ਼ੁਰਗ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮ ਉਸ ਤੋਂ ਸ਼ਰਾਬ ਦੇ ਪੈਸੇ ਮੰਗ ਰਿਹਾ ਸੀ। ਇਸ ਦੌਰਾਨ ਇੰਨਕਾਰ ਕਰਨ ‘ਤੇ ਪੁਲਿਸ ਵਾਲੇ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਆਸ-ਪਾਸ ਦੇ ਦੁਕਾਨਦਾਰਾਂ ਨੇ ਬਚਾਇਆ।