Skip to content
ਫਰੀਦਕੋਟ:24,ਨਵੰਬਰ (ਵਿਪਨ ਮਿੱਤਲ) ਅੱਜ ਇੱਥੇ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ ਤੇ ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਦੀ ਰਹਿਨੁਮਾਈ ਹੇਠ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਮਰੀਜਾਂ ਲਈ ਗਰਮ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ। ਇਹ ਲੰਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਸ਼ਹੀਦੀ ਦਿਹਾੜਾ ,ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ । ਇਸ ਮੌਕੇ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਬੇਮਿਸਾਲ ਕੁਰਬਾਨੀ ਦੇ ਕੇ ਦੁਨੀਆ ਨੂੰ ਇਨਸਾਫ, ਸਹਿਣਸ਼ੀਲਤਾ ਅਤੇ ਮਨੁੱਖਤਾ ਦਾ ਰਸਤਾ ਦਿਖਾਇਆ ਹੈ।
ਰੋਟਰੀ ਕਲੱਬ ਫਰੀਦਕੋਟ ਵੱਲੋ ਲਗਾਏ ਗਏ ਲੰਗਰ ਦੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਚਿਰਾਂਗ ਅਗਰਵਾਲ ਤੇ ਉਹਨਾਂ ਨਾਲ ਰੋਟੇਰੀਅਨ ਪਵਨ ਵਰਮਾ ਕਲੱਬ ਕੈਸ਼ੀਅਰ ਸਨ ਜਿੰਨਾ ਨੇ ਇਹ ਜਿੰਮੇਵਾਰੀ ਨੂੰ ਬੜੇ ਪਿਆਰ ਤੇ ਉਤਸ਼ਾਹ ਨਾਲ ਨਿਭਾਇਆ ਅਤੇ ਹਰੇਕ ਮਰੀਜ ਨੂੰ ਤੇ ਉਹਨਾਂ ਨਾਲ ਆਏ ਰਿਸ਼ਤੇਦਾਰ ਨੂੰ ਗਰਮ ਗਰਮ ਦੁੱਧ ਪਿਲਾਇਆ। ਇਸ ਅਵਸਰ ਤੇ ਕਲੱਬ ਦੇ ਮੈਂਬਰ ਜਿਹੜੇ ਮੈਂਬਰ ਮੌਕੇ ਤੇ ਮੌਜੂਦ ਸਨ ਉਹਨਾਂ ਵਿੱਚ ਲਲਿਤ ਮੋਹਨ ਸੀਨੀਅਰ ਐਡਵੋਕੇਟ ਇਨਕਮ ਟੈਕਸ, ਪ੍ਰਿਤਪਾਲ ਸਿੰਘ ਕੋਹਲੀ,ਕੇ.ਪੀ.ਸਿੰਘ ਸਰਾਂ,ਮੰਨਤ ਜੈਨ, ਅਰਵਿੰਦ ਛਾਬੜਾ, ਸੁਖਵੰਤ ਸਿੰਘ, ਡਾ.ਵਿਸ਼ਪ ਮੋਹਨ ਗੋਇਲ, ਡਾ. ਬਲਜੀਤ ਸ਼ਰਮਾ ਸਮਾਜ ਸੇਵੀ ਆਦਿ ਨੇ ਦੁੱਧ ਦੀ ਸੇਵਾ ਕੀਤੀ ਤੇ ਲੰਗਰ ਵਿੱਚ ਦੁੱਧ ਵਰਤਾਇਆ। ਗਰਮ ਗਰਮ ਦੁੱਧ ਦੇ ਲੰਗਰ ਦੀ ਸੇਵਾ ਤਰਨ ਗੁਪਤਾ ਨੈਸ਼ਨਲ ਮੈਡੀਕਲ ਹਾਲ ਫਰੀਦਕੋਟ ਵੱਲੋਂ ਕੀਤੀ ਗਈ ਹੈ । ਤਰਨ ਗੁਪਤਾ ਨੇ ਕਿਹਾ ਜਦੋਂ ਵੀ ਬਾਂਸਲ ਸਾਹਿਬ ਸੇਵਾ ਲਈ ਭਵਿੱਖ ਵਿੱਚ ਕਹਿਣਗੇ ਉਹ ਕਰਨ ਨੂੰ ਤਿਆਰ ਰਹਿਣਗੇ। ਉਹਨਾਂ ਨੇ ਕਿਹਾ ਇਹ ਸੁਭਾਗਾ ਮੌਕਾ ਹੈ ਜੋ ਅੱਜ ਸੇਵਾ ਮੈਨੂੰ ਮਿਲੀ ਹੈ । ਅਸ਼ਵਨੀ ਬਾਂਸਲ ਕਲੱਬ ਪ੍ਰਧਾਨ ਨੇ ਦੱਸਿਆ ਕਿ ਰੋਟਰੀ ਕਲੱਬ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰਾਂ ਦੇ ਲੰਗਰ ਲਗਾ ਕੇ ਸੇਵਾ ਕਰੇਗਾ ।
Post Views: 2,005
Related