ਨਵੀਂ ਦਿੱਲੀ : ਕੋਲਕਾਤਾ  ‘ਚ ਇਕ ਡਾਕਟਰ ਨਾਲ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਤੋਂ ਬਾਅਦ ਪੂਰੇ ਦੇਸ਼ ‘ਚ ਔਰਤਾਂ ਦੀ ਸੁਰੱਖਿਆ ‘ਤੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਇਸ ਦੌਰਾਨ ਮਸ਼ਹੂਰ ਅਦਾਕਾਰਾ ਪਾਇਲ ਮੁਖਰਜੀ  ਨਾਲ ਕੁਝ ਅਜਿਹਾ ਹੋਇਆ ਹੈ, ਜਿਸ ਤੋਂ ਬਾਅਦ ਇਹ ਚਿੰਤਾ ਹੋਰ ਵਧ ਗਈ ਹੈ। ਬੀਤੀ ਰਾਤ ਪਾਇਲ ਦੀ ਕਾਰ ‘ਤੇ ਬਾਈਕ ਸਵਾਰਾਂ ਨੇ ਹਮਲਾ ਕਰ ਦਿੱਤਾ।ਦਰਅਸਲ, ਭੀੜ-ਭੜੱਕੇ ਵਾਲੇ ਇਲਾਕੇ ‘ਚੋਂ ਲੰਘਦੇ ਸਮੇਂ ਸਾਊਥ ਅਦਾਕਾਰਾ ਦਾ ਬਾਈਕ ਸਵਾਰ ਨਾਲ ਹਾਦਸਾ ਹੋ ਗਿਆ, ਜਿਸ ਕਾਰਨ ਬਾਈਕ ਸਵਾਰ ਨੇ ਸਭ ਤੋਂ ਪਹਿਲਾਂ ਪਾਇਲ ਨੂੰ ਕਾਰ ਤੋਂ ਬਾਹਰ ਨਿਕਲਣ ਲਈ ਕਿਹਾ। ਜਦੋਂ ਉਹ ਬਾਹਰ ਨਾ ਆਈ ਤਾਂ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਪਾਇਲ ਮੁਖਰਜੀ ਨੇ ਇਸ ਘਟਨਾ ਬਾਰੇ ਵੀਡੀਓ ਰਾਹੀਂ ਗੱਲ ਕੀਤੀ ਹੈ।

    ਪਾਇਲ ਮੁਖਰਜੀ ਦੀ ਕਾਰ ਨਾਲ ਭੰਨਤੋੜ

    ਅੱਧੀ ਰਾਤ ਨੂੰ ਘਟਨਾ ਤੋਂ ਬਾਅਦ ਪਾਇਲ ਮੁਖਰਜੀ ਨੇ ਕਾਰ ‘ਚ ਇੰਸਟਾਗ੍ਰਾਮ ਲਾਈਵ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ”ਕ੍ਰਾਈਮ ਸੀਨ ਤੋਂ ਪਹਿਲੀ ਲਾਈਵ ਵੀਡੀਓ। ਅਸੀਂ ਕਿੱਥੇ ਰਹਿ ਰਹੇ ਹਾਂ?” ਵੀਡੀਓ ‘ਚ ਪਾਇਲ ਰੋਂਦੀ ਨਜ਼ਰ ਆ ਰਹੀ ਹੈ। ਉਸ ਨੇ ਸ਼ੀਸ਼ਾ ਵੀ ਦਿਖਾਇਆ, ਜਿਸ ਨੂੰ ਬਾਈਕ ਸਵਾਰਾਂ ਨੇ ਤੋੜ ਦਿੱਤਾ।

    ਔਰਤਾਂ ਦੀ ਸੁਰੱਖਿਆ ‘ਤੇ ਉੱਠੇ ਸਵਾਲ

    ਪਾਇਲ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਅਸੀਂ ਇਸ ਸਮੇਂ ਕਿੱਥੇ ਖੜ੍ਹੇ ਹਾਂ। ਜੇ ਸ਼ਾਮ ਨੂੰ ਭੀੜ-ਭੜੱਕੇ ਵਾਲੀ ਸੜਕ ‘ਤੇ ਕਿਸੇ ਔਰਤ ਨਾਲ ਇਸ ਤਰ੍ਹਾਂ ਛੇੜਛਾੜ ਅਤੇ ਦੁਰਵਿਵਹਾਰ ਕੀਤਾ ਜਾ ਸਕਦਾ ਹੈ ਤਾਂ ਇਹ ਅਸਲ ਸਥਿਤੀ ਦੀ ਇੱਕ ਉਦਾਹਰਣ ਹੈ ਅਤੇ ਇਹ ਸਭ ਉਦੋਂ ਹੁੰਦਾ ਹੈ ਜਦੋਂ ਔਰਤਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਪੂਰੇ ਸ਼ਹਿਰ ‘ਚ ਰੈਲੀਆਂ ਕੱਢੀਆਂ ਜਾਂਦੀਆਂ ਹਨ।

    ਔਰਤਾਂ ਦੀ ਸੁਰੱਖਿਆ ‘ਤੇ ਉੱਠੇ ਸਵਾਲ

    ਪਾਇਲ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਅਸੀਂ ਇਸ ਸਮੇਂ ਕਿੱਥੇ ਖੜ੍ਹੇ ਹਾਂ। ਜੇ ਸ਼ਾਮ ਨੂੰ ਭੀੜ-ਭੜੱਕੇ ਵਾਲੀ ਸੜਕ ‘ਤੇ ਕਿਸੇ ਔਰਤ ਨਾਲ ਇਸ ਤਰ੍ਹਾਂ ਛੇੜਛਾੜ ਅਤੇ ਦੁਰਵਿਵਹਾਰ ਕੀਤਾ ਜਾ ਸਕਦਾ ਹੈ ਤਾਂ ਇਹ ਅਸਲ ਸਥਿਤੀ ਦੀ ਇੱਕ ਉਦਾਹਰਣ ਹੈ ਅਤੇ ਇਹ ਸਭ ਉਦੋਂ ਹੁੰਦਾ ਹੈ ਜਦੋਂ ਔਰਤਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਪੂਰੇ ਸ਼ਹਿਰ ‘ਚ ਰੈਲੀਆਂ ਕੱਢੀਆਂ ਜਾਂਦੀਆਂ ਹਨ।ਪਾਇਲ ਮੁਖਰਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਸ ਨੇ ਬਾਈਕ ਸਵਾਰ ਨੂੰ ਦਿਖਾਇਆ ਹੈ ਅਤੇ ਪੁੱਛਿਆ ਹੈ ਕਿ ਕੀ ਉਸ ਦੀ ਕਾਰ ‘ਤੇ ਮਾਮੂਲੀ ਜਿਹੀ ਸਕ੍ਰੈਚ ਆਈ ਹੈ। ਉਸ ਨੇ ਆਪਣੀ ਕਾਰ ਵੀ ਦੇਖੀ, ਜਿਸ ਦਾ ਸ਼ੀਸ਼ਾ ਬਾਈਕ ਸਵਾਰਾਂ ਨੇ ਤੋੜ ਦਿੱਤਾ ਸੀ।