Skip to content
ਆਸਟਰੇਲੀਆ – ਉੱਤਰ ਸਿਡਨੀ ਮੇਰਵੇਦਰ ਬੀਚ ਦੇ ਕਰੀਬ ਕੱਲ ਤਕਰੀਬਨ ਰਾਤ 11:40 ਤੇ ਪੰਜਾਬ ਮੂਲ ਦੇ ਇੱਕ ਜਵਾਨ ਏਕਮ ਪ੍ਰੀਤ ਸਿੰਘ ਪੁੱਤਰ ਅਮਰਿੰਦਰ ਸਿੰਘ ਸਾਹਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਿਸਦੀ ਉਮਰ ਕਰੀਬ 18 ਸਾਲ ਦੀ ਸੀ ਪਰਿਵਾਰ ਨੂੰ ਆਸਟਰੇਲੀਆ ਗਏ ਨੂੰ ਹਾਲੇ ਤਕਰੀਬਨ 5 ਸਾਲ ਹੀ ਹੋਏ ਸਨ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਜਗ੍ਹਾ ਤੋਂ ਕਰੀਬਨ 20 ਮਿੰਟ ਦੀ ਦੂਰੀ ਤੇ ਇੱਕ ਕਾਰ ਵੀ ਸੜੀ ਹੋਈ ਮਿਲੀ ਹੈ। ਗੈਂਗਸਟਰਾਂ ਨੇ ਲੜਕੇ ਉੱਤੇ ਗੋਲੀਆਂ ਨਾਲ ਹਮਲਾ ਕੀਤਾ ਤੇ ਲੜਕੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੜਕੇ ਦੇ ਗੋਲੀ ਲੱਗਣ ਦੇ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਗੈਂਗਸਟਰ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਦਾ ਦਸਤਾ ਇਨਵੈਸਟੀਗੇਸ਼ਨ ਕਰ ਰਿਹਾ ਹੈ ਤੇ ਲਾਸ਼ ਨੂੰ ਵੀ ਹਾਲੇ ਪਰਿਵਾਰ ਦੇ ਹਵਾਲੇ ਨਹੀਂ ਕੀਤਾ ਗਿਆ।
ਇੱਥੇ ਇਹ ਦੱਸ ਦਈਏ ਕਿ ਏਕਮ ਪ੍ਰੀਤ ਸਿੰਘ ਸ. ਮਨਜੀਤ ਸਿੰਘ ਟੀਟੂ ਦੇ ਲੜਕੇ ਇੰਦਰਜੀਤ ਸਿੰਘ ਬੱਬਰ ਦੇ ਸਾਂਢੂ ਦਾ ਬੇਟਾ ਸੀ ਜੋ ਕਿ ਪੰਜ ਸਾਲ ਪਹਿਲਾਂ ਹੀ ਰਾਜਪੂਰੇ ਤੋਂ ਆਸਟਰੇਲੀਆ ਸ਼ਿਫਟ ਹੋਏ ਸਨ।
Post Views: 2,248
Related