ਫ਼ਰੀਦਕੋਟ (ਵਿਪਨ ਕੁਮਾਰ ਮਿਤੱਲ)- ਬਾਬਾ ਫ਼ਰੀਦ ਪ੍ਰੈੱਸ ਵੈਲਫੇਅਰ ਸੁਸਾਇਟੀ, ਫ਼ਰੀਦਕੋਟ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਚੇਅਰਮੈਨ ਰਾਜਿੰਦਰ ਅਰੋੜਾ ਅਤੇ ਪ੍ਰਧਾਨ ਰਕੇਸ਼ ਗਰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੁਸਾਇਟੀ ਦੀਆਂ ਭਵਿੱਖ ਦੀਆਂ ਗਤੀਵਿਧੀਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਪ੍ਰੈੱਸ ਸਕੱਤਰ ਪ੍ਰੋ. ਹਰਪ੍ਰੀਤ ਐੱਸ. ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਰਬ-ਸੰਮਤੀ ਨਾਲ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਲੰਗਰ ਲਗਾਉਣ ਅਤੇ ਨਵੇਂ ਸਾਲ 2024 ਦਾ ਕਲੰਡਰ ਜ਼ਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਪੱਕਾ, ਸੀਨੀਅਰ ਸਲਾਹਕਾਰ ਰਕੇਸ਼ ਸ਼ਰਮਾ, ਗੁਰਪ੍ਰੀਤ ਸਿੰਘ ਬੇਦੀ ਵਾਈਸ ਪ੍ਰਧਾਨ, ਜਗਦੀਸ਼ ਸਹਿਗਲ ਸਕੱਤਰ, ਪ੍ਰਦੀਪ ਗਰਗ ਜਨਰਲ ਸਕੱਤਰ, ਪਰਵਿੰਦਰ ਕੰਧਾਰੀ ਸਲਾਹਕਾਰ, ਬਲਜਿੰਦਰ ਬਰਾੜ ਖਜਾਨਚੀ ਅਤੇ ਰਾਜਵਿੰਦਰ ਸਿੰਘ ਹਾਜ਼ਰ ਸਨ ।