ਫ਼ਰੀਦਕੋਟ 8 ਨਵੰਬਰ (ਵਿਪਨ ਕੁਮਾਰ ਮਿਤੱਲ) ਸ੍ਰੀਮਤੀ ਨਵਜੋਤ ਕੌਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੇ ਦਿਸ਼ਾ—ਨਿਰਦੇਸ਼ਾ ਅਨੁਸਾਰ ਮਿਸ ਮੋਨਿਕਾ ਲਾਂਬਾ ਮਾਨਯੋਗ ਸਿਵਲ ਜੱਜ ਸੀਨੀਅਰ ਡਵੀਜਨ ਫਰੀਦਕੋਟ, ਸ਼੍ਰੀ ਅਜੀਤ ਪਾਲ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਅਤੇ ਰੋਟਰੀ ਕਲੱਬ ਫਰੀਦਕੋਟ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਵੱਲੋਂ ਸ਼੍ਰੀ ਸਤਿੰਦਰ ਪਾਲ ਸਿੰਘ ਦੇ ਸਹਿਯੋਗ ਨਾਲ ਜੁਡੀਸ਼ੀਅਲ ਕੋਰਟ ਕੰਪਲੈਕਸ, ਫਰੀਦਕੋਟ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਨੇ ਵੀ ਸ਼ਿਰਕਤ ਕੀਤੀ , ਰੋਟਰੀ ਕਲੱਬ ਫਰੀਦਕੋਟ, ਜਿੰਦਲ ਹੈਲਥ ਕੇਅਰ ਅਤੇ ਬਾਬਾ ਫਰੀਦ ਪ੍ਰੈੱਸ ਵੈਲਫੇਅਰ ਸੁਸਾਇਟੀ ਫਰੀਦਕੋਟ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਜ਼ਿਲਾ ਕਚਹਿਰੀਆਂ ਫਰੀਦਕੋਟ ਵਿਖੇ ਵੱਲੋਂ ਕੈਂਸਰ ਅਤੇ ਹੈਲਥ ਚੈੱਕ ਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਅੰਤ ਤੱਕ ਕੁੱਲ ਲਗਭਗ 450 ਵਿਅਕਤੀਆਂ ਜਿਨ੍ਹਾਂ ਵਿੱਚ ਜੁਡੀਸ਼ੀਅਲ ਕੋਰਟ ਦੇ ਅਫਸਰ ਸਾਹਿਬਾਨ, ਵਕੀਲ ਸਾਹਿਬਾਨ, ਜੁਡੀਸ਼ੀਅਲ ਸਟਾਫ ਅਤੇ ਇਸ ਕੋਰਟ ਕੰਪਲੈਕਸ ਵਿੱਚ ਆਉਣ ਵਾਲੇ ਆਮ ਵਿਅਕਤੀਆਂ ਦਾ ਮੁਫ਼ਤ ਚੈੱਕਅੱਪ ਕਰਕੇ ਉਹਨਾਂ ਦੀ ਲੋੜ ਅਨੁਸਾਰ ਉਹਨਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ‌ ਮੌਕੇ ਮੈਡੀਕਲ ਕੈਂਪ ਵਿੱਚ ਡਾ. ਅਨਿਲ ਗੋਇਲ, ਸੀਨੀਅਰ ਮੈਡੀਕਲ ਅਫਸਰ, ਫਰੀਦਕੋਟ, ਅਤੇ ਰੋਟਰੀ ਕਲੱਬ ਦੇ ਪ੍ਰਧਾਨ ਸ਼੍ਰੀ ਅਰਵਿੰਦ ਛਾਬੜਾ, ਸਾਬਕਾ ਪ੍ਰਧਾਨ ਸ਼੍ਰੀ ਅਰਸ਼ ਸੱਚਰ, ਸ਼੍ਰੀ ਮਨਪ੍ਰੀਤ ਬਰਾੜ, ਸੈਕਟਰੀ, ਰੋਟਰੀ ਕਲੱਬ ਫਰੀਦਕੋਟ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਡੈਂਟਲ ਕਾਲਜ ਅਤੇ ਜਿੰਦਲ ਹੈਲਥ ਕੇਅਰ ਲੈਬਾਰਟਰੀ ਸਣੇ ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਜਿੰਨਾ ਵਿੱਚ ਰਜਿੰਦਰ ਅਰੋੜਾ ਚੇਅਰਮੈਨ, ਗੁਰਪ੍ਰੀਤ ਪੱਕਾ ਵਾਈਸ ਚੇਅਰਮੈਨ , ਰਕੇਸ਼ ਗਰਗ ਪ੍ਰਧਾਨ, ਗੁਰਪ੍ਰੀਤ ਸਿੰਘ ਬੇਦੀ ਮੀਤ ਪ੍ਰਧਾਨ , ਹਰਪ੍ਰੀਤ ਸਿੰਘ ਹੈਪੀ ਪ੍ਰੈਸ ਸਕੱਤਰ , ਬਲਜਿੰਦਰ ਬਰਾੜ ਖਜਾਨਚੀ , ਜਗਦੀਸ਼ ਸਹਿਗਲ ਸਕੱਤਰ , ਪ੍ਰਦੀਪ ਗਰਗ ਜਰਨਲ ਸਕੱਤਰ , ਰਕੇਸ਼ ਸ਼ਰਮਾ ਸੀਨੀਅਰ ਸਲਾਹਕਾਰ , ਪਰਵਿੰਦਰ ਕੰਧਾਰੀ ਸਲਾਹਕਾਰ , ਰਾਜਵਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ