Skip to content
ਫਰੀਦਕੋਟ, 31 ਜਨਵਰੀ (ਪ੍ਰਬੋਧ ਸ਼ਰਮਾ)– ਮਹੰਤ ਬਲਦੇਵ ਦਾਸ ਜੀ ਦੇ ਦਿਸ਼ਾ ਨਿਰਦੇਸ਼ ਤੇ ਮਹੰਤ ਪੂਰਨ ਦਾਸ ਜੀ ਦੀ ਬਰਸੀ ਮੌਕੇ ਬਾਬਾ ਸ੍ਰੀ ਚੰਦ ਸੇਵਾ ਸੋਸਾਇਟੀ ਵੱਲੋਂ ਅੱਖਾਂ ਦਾ ਅਤੇ ਸ਼ੂਗਰ ਦਾ ਮੁਫ਼ਤ ਚੈਕਅਪ ਕੈਂਪ ਡੇਰਾ ਖਾਕੀ ਸ਼ਾਹ ਵਿਖੇ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਵਾਮੀ ਵਿਵੇਕਾਨੰਦ ਜੀ, ਸਵਾਮੀ ਧੀਰਾ ਨੰਦ ਜੀ, ਨੂਰਮਹਿਲ ਦਿਵਿਯਾ ਜੋਤੀ ਅਤੇ ਸਵਾਮੀ ਰਵਿੰਦਰਾ ਨੰਦ ਜੀ ਸ਼ਾਮਿਲ ਹੋਏ| ਇਸ ਮੌਕੇ ਉਨਾਂ ਕਿਹਾ ਕਿ ਬਾਬਾ ਸ੍ਰੀ ਚੰਦ ਸੇਵਾ ਸੋਸਾਇਟੀ ਮਹੰਤ ਬਲਦੇਵ ਦਾਸ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ| ਇਸ ਮੌਕੇ ਮਹੰਤ ਬਲਦੇਵ ਦਾਸ ਜੀ ਨੇ ਕਿਹਾ ਕਿ ਨਰ ਸੇਵਾ ਨਰਾਇਣ ਸੇਵਾ ਹਰੇਕ ਇਨਸਾਨ ਅੰਦਰ ਪਰਮਾਤਮਾ ਦੀ ਜੋਤ ਹੈ, ਇਸ ਕਰਕੇ ਅੱਜ ਡੇਰਾ ਖਾਕੀ ਸ਼ਾਹ ਵਿਖੇ ਮੁਫਤ ਕੈਂਪ ਲਗਾਇਆ ਗਿਆ ਹੈ | ਇਸ ਮੌਕੇ ਡਾਕਟਰ ਕੇ ਪੀ ਐਸ ਗਿੱਲ ਦੀ ਟੀਮ ਨੇ ਮਰੀਜ਼ਾਂ ਦਾ ਚੈਕਅਪ ਕੀਤਾ| ਸੁਸਾਇਟੀ ਦੇ ਪ੍ਰਧਾਨ ਰਜਿੰਦਰ ਦਾਸ ਰਿੰਕੂ ਨੇ ਆਏ ਹੋਏ ਸੰਤ ਸਮਾਜ ਨੂੰ ਜੀ ਆਇਆ ਆਖਿਆ। ਇਸ ਮੌਕੇ ਮਦਨ ਗੋਪਾਲ, ਰਾਕੇਸ਼ ਗਰਗ ਇਕਬਾਲ ਸਿੰਘ ਨੇ ਡਾਕਟਰ ਦੀ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਮਹੰਤ ਸ਼ਿਵ ਰਾਮ ਜੀ, ਮਹੰਤ ਗੋਪਾਲ ਦਾਸ ਜੀ, ਮਹੰਤ ਸੁੰਦਰ ਦਾਸ ਜੀ, ਪੰਡਿਤ ਪ੍ਰਮੋਦ ਜੀ, ਮਦਨ ਗੋਪਾਲ, ਗੋਰਾ ਮਚਾਕੀ, ਰਾਕੇਸ਼ ਗਰਗ, ਜਗਜੀਤ ਸਿੰਘ, ਇਕਬਾਲ ਸਿੰਘ, ਕਾਕਾ ਵਰਮਾ, ਸਚਿਨ ਸੇਠੀ, ਵਿੰਕੂ ਸ਼ਰਮਾ, ਬਾਂਟੀ ਸੂਰਿਆਵਾਂਸੀ, ਕੁਲਵਿੰਦਰ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਅਸ਼ੋਕ ਸ਼ਰਮਾ, ਰਾਕੇਸ਼ ਸ਼ਰਮਾ, ਰਿੰਕੂ ਗੇਰਾ, ਬਲਤੇਜ ਸਿੰਘ, ਪੰਮਾ ਪ੍ਰਧਾਨ, ਜਗਮੀਤ ਸੰਧੂ, ਸਰਦੂਲ ਸਿੰਘ, ਗੁਰਵਿੰਦਰ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ।
Post Views: 2,214
Related