ਫਰੀਦਕੋਟ, 17 ਸਤੰਬਰ (ਵਿਪਨ ਕੁਮਾਰ ਮਿਤੱਲ) :- ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੀ ਮੀਟਿੰਗ ਰਾਜਿੰਦਰ ਦਾਸ ਰਿੰਕੂ ਦੀ ਪ੍ਰਧਾਨਗੀ ਹੇਠ ਹੋਈ| ਇਸ ਮੀਟਿੰਗ ਵਿੱਚ ਬਾਬਾ ਫਰੀਦ ਮੇਲੇ ਤੇ ਡਿਸਪੋਜਲ ਬਰਤਨਾਂ ਅਤੇ ਪਲਾਸਟਿਕ ਨੂੰ ਨਾ ਵਰਤਣ ਲਈ ਸਮੂਹ ਲੰਗਰ ਲਗਾਉਣ ਵਾਲੀਆਂ ਸੰਗਤ ਨੂੰ ਅਪੀਲ ਕੀਤੀ| ਉਹਨਾਂ ਦੱਸਿਆ ਕੇ ਸੁਸਾਇਟੀ ਵੱਲੋਂ 21, 22,23 ਸਤੰਬਰ ਨੂੰ ਮੇਲੇ ਤੇ ਜਲ ਸੇਵਾ, 22 ਸਤੰਬਰ ਨੂੰ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਜਾਵੇਗਾ। ਉਹਨਾਂ ਦੱਸਿਆ ਕਿ ਜੇਕਰ ਬਾਬਾ ਸ਼ੇਖ ਫਰੀਦ ਜੀ ਦੇ ਮੇਲੇ ਦੌਰਾਨ ਕੋਈ ਵੀ ਘਟਨਾ ਵਾਪਰਦੀ ਹੈ, ਤਾਂ ਸੋਸਾਇਟੀ ਦੀ ਐਂਬੂਲੈਂਸ ਦੁਬਾਰਾ ਮੈਡੀਕਲ ਦੀ ਮੁਫ਼ਤ ਸੇਵਾ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ 24 ਸਤੰਬਰ ਨੂੰ ਬਾਬਾ ਸ਼੍ਰੀ ਚੰਦ ਜੀ ਦਾ 529ਵਾਂ ਜਨਮ ਦਿਨ ਆ ਰਿਹਾ ਹੈ। ਉਸ ਦਿਨ ਸੋਸਾਇਟੀ ਵੱਲੋਂ 10 ਸ਼ੂਗਰ ਚੈੱਕ ਕਰਨ ਵਾਲੀਆਂ ਮਸ਼ੀਨਾਂ ਵੰਡੀਆਂ ਜਾਣਗੀਆਂ| ਇਸ ਮੌਕੇ ਰਾਕੇਸ਼ ਗਰਗ ਸਲਾਹਕਾਰ, ਮਦਨ ਗੋਪਾਲ ਨੇ ਕਿਹਾ ਕਿ ਸੋਸਾਇਟੀ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਸਮਾਜ ਭਲਾਈ ਦੇ ਕੰਮ ਜਾਰੀ ਰਹਿਣਗੇ। ਇਸ ਮੌਕੇ ਪੁਨੀਤ ਕੁਮਾਰ, ਕਾਕਾ ਵਰਮਾ,ਜਗਮੀਤ ਸਿੰਘ, ਹਨੀ ਧਾਲੀਵਾਲ, ਬੰਟੀ ਸੂਰਿਆਵੰਸ਼ੀ, ਇਕਬਾਲ ਸਿੰਘ ਅਤੇ ਸਰਬਜੀਤ ਸਿੰਘ ਮੈਂਬਰ ਹਾਜ਼ਰ ਸਨ।