ਮਸ਼ਹੂਰ ਰੈਪਰ ਬਾਦਸ਼ਾਹ ਨਾ ਸਿਰਫ ਆਪਣੇ ਗੀਤਾਂ ਦੇ ਨਾਲ ਸਗੋਂ ਪਰਸਨਲ ਲਾਈਫ ਨੂੰ ਲੈ ਕੇ ਵੀ ਕਾਫੀ ਸੁਰਖੀਆਂ ‘ਚ ਰਹਿੰਦੇ ਹਨ। ਉਨ੍ਹਾਂ ਦੀ ਅਕਸਰ ਫਨੀ ਵੀਡੀਓਜ਼ ਸੋਸ਼ਲ ਮੀਡਿਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਇੰਨ੍ਹੀ ਦਿੰਦੀ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਏ ਹੋਏ ਹਨ। ਦਰਅਸਲ ਹਾਲ ਹੀ ‘ਚ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਬਾਦਸ਼ਾਹ ਸੜਕ ਕਿਨਾਰੇ ਗੋਲਗੱਪੇ ਖਾਂਦੇ ਨਜ਼ਰ ਰਹੇ ਹਨ। ਇਸਦੇ ਨਾਲ ਹੀ ਉਹ ਕਹਿੰਦੇ ਹਨ ਕਿ ਗੋਲਗੱਪੇ ਖਾ ਕੇ ਗੋਲਗੱਪਾ ਹੋ ਗਿਆ, ਗੋਲਗੱਪੇ ਖਾ ਕੇ ਮਾਰੋ ਟੱਪੇ। ਇਸਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਕਿ ਇਹ ਵੀਡੀਓ ਆਸਥਾ ਗਿੱਲ ਨੇ 2021 ‘ਚ ਬਣਾਈ ਸੀ। ਗਾਇਕ ਦਾ ਇਹ ਅੰਦਾਜ਼ ਫੈਨਜ਼ ਨੂੰ ਪਸੰਦ ਨਹੀਂ ਆਇਆ ਅਤੇ ਕਮੈਂਟ ਕਰਕੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਇਸਦੇ ਨਾਲ ਹੀ ਬਾਦਸ਼ਾਹ ਨੇ ਪਹਿਲਾਂ 2021 ਦੀ ਬਜਾਏ 2011 ਲਿਖਿਆ ਸੀ। ਜਿਵੇਂ ਹੀ ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ, ਪ੍ਰਸ਼ੰਸਕਾਂ ਨੇ ਉਨ੍ਹਾਂ ਦੀਆਂ ਇਕ ਤੋਂ ਬਾਅਦ ਇਕ ਗਲਤੀਆਂ ਫੜ ਲਈਆਂ।ਇਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਕਿ ਗਾਂਜਾ ਫੂਕ ਕੇ ਆਇਆ ਹੈ। ਦੁਜੇ ਯੂਜ਼ਰ ਨੇ ਲਿਖਿਆ, 2011 ਵਿੱਚ ਕਿਹੜਾ UPI ਸੀ ਭਾਈ? ਇਕ ਹੋਰ ਯੂਜ਼ਰ ਨੇ ਲਿਖਿਆ ਕਿ ਕੀ 2011 ‘ਚ ਆਨਲਾਈਨ ਪੇਮੈਂਟ ਹੋਈ ਸੀ? ਇਕ ਹੋਰ ਯੂਜ਼ਰ ਨੇ ਲਿਖਿਆ ਕਿ ਅਜਿਹਾ ਨਹੀਂ ਲੱਗਦਾ ਕਿ ਵੀਡੀਓ 2011 ਦਾ ਹੈ। ਇਸ ‘ਤੇ ਬਾਦਸ਼ਾਹ ਨੇ ਕੈਪਸ਼ਨ ਨੂੰ ਠੀਕ ਕਰਦੇ ਹੋਏ ਲਿਖਿਆ, ‘ਕਰ ਦੀਆ ਯਾਰ 2021, ਟਾਈਪੋ ਸੀ।’